Go Back

ਬੇਲਾ ਕਾਲਜ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਵਿਸ਼ੇਸ਼ ਵੈਬੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ. ਸੁਖਦਰਸ਼ਨ ਸਿੰਘ ਰਿਟਾ. ਯੂਥ ਕੋਆਰਡੀਨੇਟਰ ਮਨਿਸਟਰੀ ਆਫ਼ ਹਿਊਮਨ ਰਿਸੋਰਸ ਅਤੇ ਮੈਡਮ ਮੋਨਿਕਾ ਚਾਵਲਾ, ਵਾਈਸ ਚੇਅਰਪਰਸਨ ਐਂਟੀ ਕਰਪਸ਼ਨ ਕਰਾਈਮ ਪ੍ਰੋਵੈਨਸ਼ਨ ਕਮਿਊਨਿਟੀ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਵੈਬੀਨਾਰ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਬੁਲਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਕੌਮਾਂਤਰੀ ਮਹਿਲਾ ਦਿਵਸ ਦੀ ਮਹੱੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਔਰਤ ਸ੍ਰਿਸ਼ਟੀ ਦੀ ਸਿਰਜਣਹਾਰ ਹੈ ਅਤੇ ਉਸਨੂੰ ਬਰਾਬਰੀ ਦੇ ਮਨੁੱਖੀ ਹੱਕ ਦੇਣ ਲਈ ਸਮਾਜ ਨੂੰ, ਬੱੁਧੀਜੀਵੀਆਂ ਨੂੰ ਅਤੇ ਵਿਿਦਅਕ ਸੰਸਥਾਵਾਂ ਨੂੰ ਸੰਜ਼ੀਦਗੀ ਨਾਲ ਕਾਰਜ ਕਰਨਾ ਪਵੇਗਾ। ਡਾ. ਸੰਦੀਪ ਕੌਰ ਤੇ ਬੁਲਾਰਿਆਂ ਨੂੰ, ਵਿਿਦਆਰਥੀਆਂ ਅਤੇ ਸਟਾਫ਼ ਦੇ ਰੂ-ਬ-ਰੂ ਕਰਵਾਇਆ। ਵੈਬੀਨਾਰ ਦੇ ਪਹਿਲੇ ਬੁਲਾਰੇ ਸ. ਸੁਖਦਰਸ਼ਨ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਔਰਤਾਂ ਦੇ ਮਾਨਵੀ ਅਧਿਕਾਰਾਂ ਦੀ ਹੁੰਦੀ ਉਲੰਘਣਾ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ 21ਵੀਂ ਸਦੀ ਦੀ ਔਰਤ ਨੂੰ ਖੁਦ ਦੀ ਮਾਨਸਿਕ, ਸਰੀਰਿਕ ਅਤੇ ਬੌਧਿਕ ਸਮਰੱਥਾ ਉੱਤੇ ਯਕੀਨ ਰੱਖਣਾ ਸਿੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਔਰਤਾਂ ਹਰੇਕ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀਆਂ ਹਨ ਅਤੇ ਬੇਸ਼ੁਮਾਰ ਪ੍ਰਾਪਤੀਆਂ ਆਪਣੇ ਆਪਣੇ ਨਾਮ ਕਰ ਚੁੱਕੀਆਂ ਹਨ। ਉਹਨਾਂ ਇਸ ਤੱਥ ਤੇ ਜ਼ੋਰ ਦਿੱਤਾ ਕਿ ਸਮੂਹ ਵਿੱਦਿਅਕ ਸੰਸਥਾਵਾਂ ਅੱਗੇ ਵੱਧ ਕੇ ਔਰਤ ਸ਼ਸਕਤੀਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਾਰਜਸ਼ੀਲ ਹੋਣ। ਵੈਬੀਨਾਰ ਦੇ ਦੂਜੇ ਸ਼ੈਸ਼ਨ ਵਿੱਚ ਮੈਡਮ ਮੋਨਿਕਾ ਚਾਵਲਾ ਨੇ ਆਪਣੇ ਤਜਰਬੇ ਅਤੇ ਕਾਰਜ ਖੇਤਰ ਤੇ ਆਧਾਰਿਤ ਵਾਰਤਾਲਾਪ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਔਰਤ ਨੂੰ ਖੁਦ ਨੂੰ ਸਮਰੱਥ ਸਮਝ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਘਾਲਣਾ ਘਾਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਸਹੀ ਮੌਕਿਆਂ ਦੀ ਭਰਮਾਰ ਹੈ ਅਤੇ ਹਰੇਕ ਔਰਤ ਵਿੱਚ ਮੌਕੇ ਪਛਾਨਣ ਅਤੇ ਉਹਨਾਂ ਦਾ ਲਾਭ ਲੈਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਉਹਨਾਂ ਸਿੱਖਿਆ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਅਤ ਔਰਤਾਂ ਸਮਾਜ ਨੂੰ ਨਵੀਂ ਸੇਧ ਦੇ ਸਕਦੀਆਂ ਹਨ, ਇਸ ਲਈ ਹਰੇਕ ਬਾਲੜੀ ਨੂੰ ਸਿੱਖਿਅਤ ਕਰਨਾ ਹਰੇਕ ਪਰਿਵਾਰ ਦਾ ਟੀਚਾ ਹੋਣਾ ਚਾਹੀਦਾ ਹੈ। ਇਸ ਲਈ ਉਹਨਾਂ ਔਰਤਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਲਈ ਵੀ ਪ੍ਰੇਰਿਆ। ਵੈਬੀਨਾਰ ਦੇ ਅਖੀਰ ਵਿੱਚ ਪ੍ਰੋਗਰਾਮ ਅਤੇ ਇੰਟਰਨਲ ਕੰਪਲੇਟ ਸੈੱਲ ਕਨਵੀਨਰ ਸਹਾਇਕ ਪ੍ਰੋ. ਪਰਮਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਰਮਨਦੀਪ ਕੌਰ, ਸਹਾਇਕ ਪ੍ਰੋ. ਮਨਪ੍ਰੀਤ ਕੌਰ, ਡਾ. ਕੁਲਦੀਪ ਕੌਰ ਆਦਿ ਹਾਜ਼ਰ ਸੀ।