Go Back

ਬੇਲਾ ਕਾਲਜ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਕਰਵਾਇਆ ਉਦਯੋਗਿਕ ਦੌਰਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਬੀ.ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਅਤੇ ਉਦਯੋਗਿਕ ਦੌਰਾ ਕਰਵਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬਿਜ਼ਨਸ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਬਹੁਤ ਹੀ ਮਹੱਤਵਪੂਰਨ ਹਨ। ਇਹ ਦੌਰੇ ਜਿੱਥੇ ਵਿਦਿਆਰਥੀਆਂ ਨੂੰ ਇੰਡਸਟਰੀ ਸੰਬੰਧੀ ਜਾਣੂੰ ਬਣਨ ਵਿੱਚ ਸਹਾਈ ਬਣਾਉਂਦੇ ਹਨ, ਉੱਥੇ ਹੀ ਇਹਨਾਂ ਵਿਦਿਆਰਥੀਆਂ ਨੂੰ ਇੰਨਟਰਨਸ਼ਿਪ ਲਈ ਵੀ ਤਿਆਰ ਕਰਦੇ ਹਨ। ਇਹ ਉਦਯੋਗਿਕ ਦੌਰਾ ਵਿਭਾਗ ਮੁਖੀ ਪੋ੍. ਗੁਰਲਾਲ ਸਿੰਘ ਦੀ ਅਗਵਾਈ ਅਧੀਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਥਿੰਕ ਨੈਕਸਟ ਟੈੱਕਨਾਲੋਜ਼ੀ ਪ੍ਰਾਈਵੇਟ ਲਿਮਟਿਡ, ਮੋਹਾਲੀ ਦਾ ਦੌਰਾ ਕੀਤਾ। ਇੱਥੇ ਥਿੰਕ ਨੈਕਸਟ ਦੇ ਸੰਸਥਾਪਕ ਅਤੇ ਡਾਇਰੈਕਟਰ ਸ਼੍ਰੀ ਮਨੀਸ਼ ਮਿੱਤਲ ਨੇ ਵਿਦਿਆਰਥੀਆਂ ਨਾਲ “ਡਿਜ਼ੀਟਲ ਮਾਰਕੀਟਿੰਗ ਅਤੇ ਡਾਟਾ ਅਨੈਲਸਿਸ” ਵਿਸ਼ੇ ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਕਿਹਾ ਕਿ ਮਾਰਕੀਟਿੰਗ ਦੇ ਰੁਝਾਨਾਂ ਅਤੇ ਇਸ ਦਾ ਵਿਸ਼ਲੇਸ਼ਣ ਬਿਜ਼ਨਸ ਸਟੱਡੀਜ਼ ਵਿਦਿਆਰਥੀਆਂ ਲਈ ਜਾਣਨਾ ਬਹੁਤ ਹੀ ਜ਼ਰੂਰੀ ਹੈ। ਉਹਨਾਂ ਨੇ ਸੰਬੰਧਿਤ ਡਾਟਾ ਇੱਕਤਰ ਕਰਨ ਅਤੇ ਉਸ ਦੇ ਵਿਸ਼ਲੇਸ਼ਣ ਜ਼ਰੀਏ ਬਾਜ਼ਾਰ ਦੇ ਉਤਾਰ-ਚੜਾਅ ਨੂੰ ਸਮਝਣ ਬਾਰੇ ਵੀ ਦੱਸਿਆ। ਇਹ ਪੂਰਾ ਉਦਯੋਗਿਕ ਦੌਰਾ ਵਿਦਆਰਥੀਆਂ ਲਈ ਬਹੁਤ ਹੀ ਲਾਹੇਵੰਦ ਰਹਿਆ। ਇਸ ਮੌਕੇ ਪੋ੍. ਗੁਰਿੰਦਰ ਸਿੰਘ ਅਤੇ ਪੋ੍. ਹਰਪ੍ਰੀਤ ਕੌਰ ਵਿਦਿਆਰਥੀਆਂ ਨਾਲ ਹਾਜ਼ਰ ਸਨ।