Go Back

ਬੇਲਾ ਕਾਲਜ ਦੇ ਬਾਇਓਟੈੱਕਨਾਲੋਜੀ ਦੇ ਤਿੰਨ ਵਿਦਿਆਰਥੀ ਵਿਸ਼ੇਸ਼ ਗੋਲਡ ਮੈਡਲ ਨਾਲ ਸਨਮਾਨਿਤ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਬਾਇਓਟੈੱਕਨਾਲੋਜੀ ਵਿਭਾਗ ਦੇ ਤਿੰਨ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਸਮਾਰੋਹ ਵਿੱਚ ਵਿਸ਼ੇਸ਼ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹਨਾਂ ਵਿਦਿਆਰਥਣਾਂ ਨੇ ਪਿਛਲੇ ਦੋ ਅਕਾਦਮਿਕ ਸਾਲਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ.ਐਸ.ਸੀ. ਬਾਇਓਟੈੱਕਨਾਲੋਜੀ ਵਿੱਚ ਉੱਚ ਸਥਾਨ ਪ੍ਰਾਪਤ ਕੀਤੇ ਹਨ, ਜੋ ਕਿ ਕਾਲਜ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ। ਇਸ ਵਿੱਚ ਸਿਮਰਨਜੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਤਗਮਾ ਲਈ ਨਾਮਜ਼ਦ ਕੀਤਾ ਗਿਆ। ਸਿਮਰਨਜੀਤ ਕੌਰ ਦੇ ਮਾਤਾ ਜੀ ਵੱਲੋਂ ਇਹ ਮੈਡਲ ਉੱਘੇ ਸਮਾਜ ਸੇਵਕ ਡਾ. ਐਸ.ਪੀ.ਸਿੰਘ.ਓਬਰਾਏ, ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਵੱਲੋਂ ਪ੍ਰਾਪਤ ਕੀਤਾ ਗਿਆ, ਜਿਸ ਨਾਲ ਸਮਾਗਮ ਵਿੱਚ ਭਾਵਨਾਤਮਕ ਅਤੇ ਮਾਣ ਵਾਲਾ ਪਲ ਜੁੜਿਆ। ਪ੍ਰਭਜੋਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸਮੁੱਚੇ ਤੌਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਵਜੋਂ ਗੋਲਡ ਮੈਡਲ ਮਿਿਲਆ। ਸੰਦੀਪ ਕੌਰ ਨੂੰ ‘ਫਸਟ ਡਿਵੀਜ਼ਨ ਫਸਟ’ ਇੰਨ ਯੂਨੀਵਰਸਿਟੀ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇੰਡਸਟਰੀ ਮਾਹਿਰ ਸ਼੍ਰੀ ਅਰਸ਼ਜੀਤ ਸਿੰਘ ਅਤੇ ਡਾ. ਯਾਦਵਿੰਦਰ ਸਿੰਘ ਡੀਨ ਆਰ.ਐਨ.ਡੀ., ਆਈ.ਕੇ.ਜੀ., ਪੀ.ਟੀ.ਯੂ. ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਅਤੇ ਆਸ਼ੀਰਵਾਦ ਦਿੱਤਾ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਬੇਲਾ ਕਾਲਜ ਵਿੱਚ ਮਜ਼ਬੂਤ ਅਕਾਦਮਿਕ ਵਾਤਾਵਰਣ, ਸਮਰਪਿਤ ਫੈਕਲਟੀ ਅਤੇ ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਸਦਕਾ ਹੀ ਸੰਸਥਾ ਨੂੰ ਇਹ ਮਾਣ ਮਿਿਲਆ ਹੈ। ਇਹ ਸੰਸਥਾ ਪੇਂਡੂ ਖੇਤਰ ਵਿੱਚ ਅਜੋਕੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹੈ।