
ਬੇਲਾ ਕਾਲਜ ਦੀ 51ਵੀਂ ਸਲਾਨਾ ਐਥਲੈਟਿਕ ਮੀਟ ਸਮਾਪਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ 51ਵੀਂ ਸਲਾਨਾ ਐਥਲੈਟਿਕ ਮੀਟ ਜੋ ਕਿ 12 ਤੋਂ 13 ਮਾਰਚ 2025 ਤੱਕ ਹੋਈ, ਸ਼ਾਨੋ-ਸ਼ੌਕਤ ਨਾਲ ਸਫ਼ਲਤਾ ਪੂਰਵਕ ਸਮਾਪਤ ਹੋਈ।ਸੰਸਥਾ ਦੇ ਗੋਲਡਨ ਜੁਬਲੀ ਵਰੇ੍ਹ ਦੇ ਜਸ਼ਨਾਂ ਵਿੱਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਮਾਰਚ ਪਾਸਟ ਵੇਲੇ ਐਨ.ਸੀ.ਸੀ. ਅਤੇ ਐੇਨ.ਐਸ.ਐਸ. ਟੁਕੜੀਆਂ ਦੀ ਅਗਵਾਈ ਅਧੀਨ ਸਮੂਹ ਵਿਭਾਗਾਂ ਅਤੇ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਮੁੱਖ ਮਹਿਮਾਨ, ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੂੰ ਸਲਾਮੀ ਦਿੱਤੀ ।ਮੁੱਖ ਮਹਿਮਾਨ ਵੱਲੋਂ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਉਨ੍ਹਾਂ ਨੇ ਸਲਾਨਾ ਐਥਲੈਟਿਕ ਮੀਟ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ।ਇਸ ਦੇ ਨਾਲ ਹੀ ਅੰਤਰ- ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵੱਲੋਂ ਮਸ਼ਾਲ ਰੌਸ਼ਨ ਕੀਤੀ ਗਈ ਅਤੇ ਸਮੂਹ ਪ੍ਰਤੀਭਾਗੀਆਂ ਨੂੰ ਖੇਡ ਭਾਵਨਾ ਨਾਲ ਖੇਡ ਮੇਲੇ ਵਿੱਚ ਭਾਗ ਲੈਣ ਦੀ ਸਹੁੰ ਚਕਾਈ ਗਈ।ਇਸ ਐਥਲੈਟਿਕ ਮੀਟ ਵਿੱਚ ਸਮਾਪਤੀ ਸਮਾਰੋਹ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇਹ ਨਿਰੋਗੀ ਕਾਇਆ ਲਈ ਬੇਹੱਦ ਅਹਿਮ ਹਨ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਆਪਣੇ ਸੰਦੇਸ਼ ਵਿੱਚ ਸਾਰੇ ਸਟਾਫ, ਵਿਦਿਆਰਥੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਕਾਲਜ ਦੇ 51ਵੇਂ ਐਥਲੈਟਿਕ ਖੇਡ ਮੇਲੇ ਦੀ ਵਧਾਈ ਦਿੱਤੀ ਅਤੇ ਪ੍ਰਤੀਭਾਗੀਆਂ ਨੂੰ ਖੇਡ ਭਾਵਨਾ ਅਤੇ ਇਮਾਨਦਾਰੀ ਨਾਲ ਖੇਡਣ ਦੀ ਨਸੀਹਤ ਦਿੱਤੀ। ਇਸ ਐਥਲੈਟਿਕ ਮੀਟ ਵਿੱਚ ਸਰਵੋਤਮ ਅਥਲੀਟ ਦਾ ਖਿਤਾਬ ਲੜਕਿਆਂ ਵਿੱਚ ਮਨਜੀਤ ਸਿੰਘ ਅਤੇ ਲੜਕੀਆਂ ਵਿੱਚ ਜਸਲੀਨ ਕੌਰ ਦੇ ਸਿਰ ਸਜਿਆ।ਇਸ ਮੌਕੇ ਹੋਈਆਂ 1600 ਮੀਟਰ ਦੌੜਾਂ ਵਿੱਚ ਹਰਮਨ ਸਿੰਘ, ਹਰਮਨਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਮੁਸਕਾਨਪ੍ਰੀਤ ਕੌਰ, ਜਸਲੀਨ ਕੌਰ ਅਤੇ ਸਾਨੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। 800 ਮੀਟਰ ਦੌੜ ਲੜਕਿਆਂ ਵਿੱਚ ਮਨਜੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਮੁਸਕਾਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਹਰਮਨ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸਦੇ ਨਾਲ ਲੜਕਿਆਂ ਅਤੇ ਲੜਕੀਆਂ ਦੀਆਂ 400 ਮੀਟਰ, 200 ਮੀਟਰ, 100 ਮੀਟਰ ਦੌੜ, ਸ਼ਾਟ-ਪੁੱਟ, ਜੈਵਲਿਨ ਥੋ੍ਰਅ, ਡਿਸਕਸ ਥਰੋ, ਹੈਮਰ ਥਰੋ, ਲੌਂਗ ਜੰਪ, ਟ੍ਰਿਪਲ ਜੰਪ, ਰੀਲੇਅ ਦੌੜ ਦੇ ਮੁਕਾਬਲੇ ਕਰਵਾਏ ਗਏ।ਰੱਸਾਕਸ਼ੀ ਦੇ ਮੁਕਾਬਲੇ ਵਿੱਚ ਕੰਪਿਊਟਰ ਵਿਭਾਗ ਦੇ ਲੜਕੀਆਂ ਅਤੇ ਹਿਊਮੈਨਟੀਜ਼ ਵਿਭਾਗ ਦੇ ਲੜਕਿਆਂ ਨੇ ਜਿੱਤ ਦਰਜ ਕੀਤੀ।ਉਪਰੋਕਤ ਬਿਨਾਂ, ਫ਼ਨ ਗੇਮਜ਼, ਸਪੂਨ ਰੇਸ, ਤਿੰਨ ਟੰਗੀ ਦੌੜ ਅਤੇ ਸੈਕ ਦੌੜ ਵੀ ਕਰਵਾਈਆਂ ਗਈਆਂ।ਇਹ ਸਾਲਾਨਾ ਸਮਾਰੋਹ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਦੀ ਸਮੁੱਚੀ ਅਗਵਾਈ ਅਧੀਨ ਲੈਫਟੀਨੈਂਟ ਪ੍ਰਿਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਦੇ ਸਹਿਯੋਗ ਸਦਕਾ ਸਫਲਤਾਪੂਰਵਕ ਨੇਪਰੇ ਚੜਿਆ।ਉਹਨਾਂ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਵਿਸ਼ੇਸ਼ ਧੰਨਵਾਦ ਕਰਿਆ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ,ਡਾ. ਸੰਦੀਪ ਕੌਰ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਡਾ. ਅਣਖ ਸਿੰਘ, ਪ੍ਰੋ. ਇਸ਼ੂ ਬਾਲਾ, ਪ੍ਰੋ. ਹਰਪ੍ਰੀਤ ਸਿੰਘ ਭਿੳਰਾ, ਡਾ. ਸੁਰਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ. ਗੁਰਮੇਲ ਸਿੰਘ (ਕਮੇਟੀ ਮੈਂਬਰ), ਸਾਬਕਾ ਅਧਿਆਪਕ ਸ. ਨਿਰਮਲ ਸਿੰਘ, ਸ਼੍ਰੀ ਜੇ.ਐਸ. ਢੰਡ, ਸ. ਲਛਮਣ ਸਿੰਘ, ਸ. ਜਰਨੈਲ ਸਿੰਘ, ਸ਼੍ਰੀ ਓਮਵੀਰ ਰਾਣਾ, ਅੰਤਰ-ਰਾਸਟਰੀ ਖਿਡਾਰੀ ਸੁਖਜਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਸਿੱਧੂ, ਸ. ਕੁਲਵਿੰਦਰ ਸਿੰਘ, ਸ. ਮੇਹਰ ਸਿੰਘ, ਨੀਤੂ ਸ਼ਰਮਾ, ਇਲਾਕਾ ਨਿਵਾਸੀ, ਦੋਵਾਂ ਡਿਗਰੀ ਕਾਲਜਾਂ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।