Go Back

ਬੇਲਾ ਕਾਲਜ ਦੇ ਕੁਸ਼ਤੀ ਦੇ ਖਿਡਾਰੀਆਂ ਦਾ ‘ਖੇਡਾਂ ਵਤਨ ਪੰਜਾਬ ਦੀਆਂ’ਚ ਸ਼ਾਨਦਾਰ ਪ੍ਰ੍ਰਦਰਸ਼ਨ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ,ਬੇਲਾ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦੇ ਮਾਣ ਵਿੱਚ ਵਾਧਾ ਕੀਤਾ।ਇਸ ਸੰਬੰਧੀ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ 19-20 ਅਕਤੂਬਰ 2023 ਨੂੰ ਤਰਨਤਾਰਨ ਸਾਹਿਬ ਵਿਖੇ ਹੋਏ ਫ਼ਰੀ ਸਟਾਇਲ ਕੁਸ਼ਤੀ ਮੁਕਾਬਲਿਆਂ ਵਿੱਚ ਸੰਸਥਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਨੇ ਵੱਖੋ-ਵੱਖਰੇ ਵਰਗਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਆਪਣੀਆਂ ਪ੍ਰਾਪਤੀਆਂ ਨਾਲ ਸੰਸਥਾ ਦੇ ਗੌਰਵ ਵਿੱਚ ਵਾਧਾ ਕੀਤਾ ਹੈ।ਉਹਨਾਂ ਦੱਸਿਆ ਕਿ ਖਿਡਾਰੀ ਕਰਨ ਪਠਾਣੀਆ ਨੇ 97 ਕਿਲੋ ਵਰਗ ਵਿੱਚ ਆਪਣੇ ਬਿਹਤਰੀਨ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਇਸ ਮੁਕਾਬਲੇ ਵਿੱਚ ਆਪਣੀ ਅਮਿੱਟ ਛਾਪ ਛੱਡੀ।ਇਸਦੇ ਨਾਲ ਹੀ ਇਸ ਵਿਦਿਆਰਥੀ ਨੇ ਗਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿੱਚ 97 ਕਿਲੋ ਵਰਗ ਵਿੱਚ ਚਾਂਦੀ ਤਗਮਾ ਵੀ ਆਪਣੇ ਨਾਮ ਕੀਤਾ ਹੈ।ਉਪਰੋਕਤ ਖਿਡਾਰੀ ਤੋਂ ਬਿਨਾਂ ਫ਼ਰੀ ਸਟਾਇਲ ਕੁਸ਼ਤੀ ਮੁਕਾਬਲਿਆਂ ਵਿੱਚ 79 ਕਿਲੋ ਵਰਗ ਵਿੱਚ ਵਿਦਿਆਰਥੀ ਪਵਨਦੀਪ ਰਾਣਾ ਨੇ ਚਾਂਦੀ ਦਾ ਤਗਮਾ ਅਤੇ ਸ਼ੌਰਿਆ ਪਠਾਣੀਆ ਨੇ 86 ਕਿਲੋ ਵਰਗ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ।ਇਹਨਾਂ ਖੇਡ ਮੁਕਾਬਲਿਆਂ ਵਿੱਚ ਜੇਤੂ ਹੋ ਕੇ ਪੁੱਜੇ ਖਿਡਾਰੀਆਂ ਦਾ ਕਾਲਜ ਦੇ ਵਿਹੜੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰੀਆਂ ਨੇ ਆਪਣੀਆਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਰੀਰਿਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਸਹਾਇਕ ਪ੍ਰੋਫੈਸਰ ਲੈਫ਼ਟੀਨੈਂਟ ਸ. ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋਫੈਸਰ ਸ. ਅਮਰਜੀਤ ਸਿੰਘ ਨੂੰ ਦਿੱਤਾ।ਖਿਡਾਰੀਆਂ ਨੇ ਖੁਸ਼ੀ ਅਤੇ ਹੁਲਾਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਸਥਾ ਅਤੇ ਸਰੀਰਕ ਸਿੱਖਿਆ ਵਿਭਾਗ ਨੇ ਸਦਾ ਹੀ ਸਾਨੂੰ ਅਗਾਂਹਵਧੂ ਅਗਵਾਈ ਦਿੱਤੀ ਹੈ ਅਤੇ ਹੱਲਾਸ਼ੇਰੀ ਨਾਲ ਖੇਡ ਮੁਕਾਬਲਿਆਂ ਵਿੱਚ ਖੇਡਣ ਲਈ ਪ੍ਰੇਰਿਆ ਹੈ।ਇਸ ਮੌਕੇ ਸੰਬੰਧਿਤ ਅਧਿਆਪਕਾਂ ਅਤੇ ਖਿਡਾਰੀਆਂ ਦੇ ਨਾਮ ਸੰਦੇਸ਼ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਬੇਲਾ ਕਾਲਜ ਪ੍ਰਾਪਤੀਆਂ ਵੱਲ ਸਦਾ ਹੀ ਅਗਾਂਹ ਵਧਦਾ ਰਹੇਗਾ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਯਕੀਨੀ ਬਣਾਉਂਦਾ ਰਹੇਗਾ।ਉਹਨਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਇਸ ਦਿਸ਼ਾ ਵੱਲ ਪ੍ਰੇਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਕੈਪਟਨ ਐੱਮ.ਪੀ. ਸਿੰਘ, ਚੇਅਰਮੈਨ ਫਾਰਮੇਸੀ ਕਾਲਜ, ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।ਉਹਨਾਂ ਨੇ ਸੰਸਥਾ ਦੇ ਖੇਡ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਸਰੀਰਿਕ ਸਿੱਖਿਆ ਵਿਭਾਗ ਦੀ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਅਤੇ ਸਮੁੱਚਾ ਸਟਾਫ਼ ਮੌਜੂਦ ਸੀ।