
ਬੇਲਾ ਕਾਲਜ ਅੰਤਰ- ਕਾਲਜ ਕੱਬਡੀ ਟੂਰਨਾਮੈਂਟ ‘ਚ ਜੇਤੂ
ਡਾ. ਭੀਮਇੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਕੀਤੀ ਸ਼ਿਰਕਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀਆਂ ਨੇ ਇਕ ਵਾਰ ਫੇਰ ਆਪਣੀ ਪ੍ਰਤਿਭਾ ਦਾ ਲੋਹਾ
ਮਨਵਾਉਂਦਿਆ ਤਿੰਨ ਰੋਜ਼ਾ ਅੰਤਰ ਕਾਲਜ ਕੱਬਡੀ ਟੂਰਨਾਮਂੈਟ ਜਿੱਤ ਕੇ ਸੰਸਥਾ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸੰਬੰਧੀ
ਕਾਲਜ ਪ੍ਰਿੰਸੀਪਲ ਡਾ. ਸਤੰਵਤ ਕੌਰ ਸ਼ਾਹੀ ਨੇ ਦੱਸਿਆ ਕਿ 18 ਤੋਂ 20 ਫ਼ਰਵਰੀ ਤੱਕ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ
ਪੰਜਾਬੀ ਯੂਨੀਵਰਸਿਟੀ ਵਲੋਂ ਸ਼ੈਸਨ 2024-25 ਦਾ ਸਰਕਲ ਸਟਾਈਲ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਕੱੁਲ 14
ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿਚ ਸਾਰੇ ਕਾਲਜਾਂ ਨੂੰ ਸਿਰੇ ਦੀ ਟੱਕਰ ਦਿੰਦਿਆਂ ਕਾਲਜ ਖਿਡਾਰੀਆਂ ਨੇ
ਫਾਈਨਲ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕੀਤੀ।ਅਖ਼ੀਰੀ ਕਰੜੇ ਮੁਕਾਬਲੇ ਵਿੱਚ ਬੇਲਾ ਕਾਲਜ ਨੇ ਸਰਕਾਰੀ ਮਹਿੰਦਰਾ ਕਾਲਜ
ਪਟਿਆਲਾ ਨੂੰ 34-15 ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਕਾਇਮ ਕੀਤੀ ਅਤੇ ਅੰਤਰ ਕਾਲਜ ਕੱਬਡੀ ਚਂੈਪੀਅਨਸ਼ਿਪ ਤੇ ਕਬਜਾ
ਕੀਤਾ ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆ, ਸੱਕਤਰ ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ
ਵਿਸਕੀ,ਫਾਰਮੇਸੀ ਕਾਲਜ ਦੇ ਚੇਅਰਮੈਨ ਕੈਪਟਨ ਐਮ.ਪੀ. ਸਿੰਘ,ਪ੍ਰਿੰਸੀਪਲ, ਸਟਾਫ਼ ਅਤੇ ਵਿਿਦਆਰਥੀਆਂ ਨੇ ਸਮੂਹ ਖਿਡਾਰੀਆਂ ਦਾ
ਕਾਲਜ ਪੱੁਜਣ ਤੇ ਭਰਵਾਂ ਸਵਾਗਤ ਕੀਤਾ ਅਤੇ ਸਾਰੀ ਟੀਮ ਨੂੰ ਸਨਮਾਨਿਤ ਕੀਤਾ। ਪ੍ਰਧਾਨ ਸ. ਸੰਗਤ ਸਿੰਘ ਲੌਗੀਆਂ ਨੇ ਖਿਡਾਰੀਆਂ
ਨੂੰ ਹੱਲਾਸ਼ੇਰੀ ਦਿੱਤੀ ਅਤੇ ਭਵਿੱਖ ਲਈ ਸ਼ੱੁਭ ਇਛਾਵਾਂ ਦਿੱਤੀਆਂ।ਉਹਨਾਂ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ ਸ. ਪ੍ਰਿਤਪਾਲ
ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਨੰੰੂ ਉਹਨਾਂ ਦੀ ਮਿਹਨਤ ਅਤੇ ਲਗਨ ਲਈ ਮੁਬਾਰਕਵਾਦ ਦਿੱਤੀ।ਇਸ ਮੌਕੇ ਸਮੂਹ ਸਟਾਫ਼ ਅਤੇ
ਵਿਿਦਆਰਥੀ ਮੌਜੂਦ ਸਨ।