
ਬੇਲਾ ਕਾਲਜ ਨੇ ਹਾਕੀ ਦੇ ਅੰਤਰ ਕਾਲਜ ਮੁਕਾਬਲਿਆਂ ‘ਚ ਲਈ ਜਿੱਤ ਦੀ ਹੈਟ੍ਰਿਕ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਹਾਕੀ ਦੀ ਟੀਮ ਨੇ ਇਤਿਹਾਸ ਰਚਦਿਆਂ ਇਸ ਵਾਰ ਫੇਰ ਹਾਕੀ ਦੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੰਤਰ ਕਾਲਜ ਮੁਕਾਬਲਿਆਂ ਵਿੱਚ ਜਿੱਤ ਦਾ ਝੰਡਾ ਲਹਿਰਾਇਆ। ਇਸ ਸੰਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਅੰਤਰ ਕਾਲਜ ਹਾਕੀ ਮੁਕਾਬਲੇ ਡੀ.ਏ.ਵੀ. ਕਾਲਜ, ਬਠਿੰਡਾ ਵਿਖੇ 23 ਤੋਂ 28 ਮਾਰਚ ਤੱਕ ਕਰਵਾਏ ਗਏ। ਕਾਲਜ ਦੀ ਹਾਕੀ ਟੀਮ ਨੇ ਫਾਈਨਲ ਮੈਚ ਵਿੱਚ ਹੋਸਟ ਕਾਲਜ ਡੀ.ਏ.ਵੀ. ਬਠਿੰਡਾ ਨੂੰ ਹਰਾ ਕੇ ਜਿੱਤ ਦੀ ਟਰਾਫ਼ੀ ਆਪਣੇ ਨਾਮ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਪ੍ਰਾਪਤੀ ਮਾਣਮੱਤੀ ਹੈ ਕਿਉਂਕਿ ਕਾਲਜ ਦੇ ਖਿਡਾਰੀ 2021-22 ਸੈਸ਼ਨ ਤੋਂ ਅੰਤਰ ਕਾਲਜ ਮੁਕਾਬਲਿਆਂ ਵਿੱਚ ਇਹ ਮੁਕਾਬਲਾ ਜਿੱਤ ਰਹੇ ਹਨ। ਇਹ ਟੀਮ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪੋ੍ਰ. ਲੈਫ਼ਟੀਨੈਂਟ ਪਿਤ੍ਰਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਦੀ ਅਗਵਾਈ ਅਧੀਨ ਲਗਾਤਾਰ ਹਿੱਸਾ ਲੈ ਰਹੀ ਹੈ। ਇਸ ਵੱਡੀ ਪ੍ਰਾਪਤੀ ਮੌਕੇ ਬੋਲਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਬੇਲਾ ਕਾਲਜ ਦੀਆਂ ਪ੍ਰਾਪਤੀਆਂ ਬਹੁਤ ਹੀ ਸਲਾਹੁਣਯੋਗ ਹਨ ਅਤੇ ਜਿੱਤ ਦੀ ਇਹ ਹੈਟ੍ਰਿਕ ਬਹੁਤ ਹੀ ਵੱਡੀ ਪ੍ਰਾਪਤੀ ਹੈ।ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਸੰਸਥਾ ਆਪਣੇ ਇਹਨਾਂ ਖਿਡਾਰੀਆਂ ਅਤੇ ਉਹਨਾਂ ਦੇ ਪ੍ਰਦਰਸ਼ਨ ਤੇ ਮਾਣ ਮਹਿਸੂਸ ਕਰਦੀ ਹੈ। ਉਹਨਾਂ ਸਰੀਰਿਕ ਸਿੱਖਿਆ ਵਿਭਾਗ ਦੀ ਪਿੱਠ ਵੀ ਥਾਪੜੀ ਕਿ ਉਹ ਖਿਡਾਰੀਆਂ ਨੂੰ ਇੰਨੇ ਅਹਿਮ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਵਾ ਰਹੇ ਹਨ। ਇਸ ਦੇ ਨਾਲ ਹੀ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਖੇਡ ਮੁਕਾਬਲਿਆਂ ਵਿੱਚ ਕਾਲਜ ਦੇ ਖਿਡਾਰੀਆਂ ਨੇ ਹਮੇਸ਼ਾ ਹੀ ਮੱਲਾਂ ਮਾਰੀਆਂ ਹਨ। ਇਸ ਤੋਂ ਪਹਿਲਾਂ ਵੀ ਇਸੇ ਸਾਲ ਹੀ ਕਾਲਜ ਦੀ ਕੁਸ਼ਤੀ ਟੀਮ ਨੇ ਹੈਟ੍ਰਿਕ ਦਾ ਪਰਚੰਮ ਲਹਿਰਾਇਆ ਹੈ। ਇਸ ਤੋਂ ਬਾਅਦ ਇਹ ਹੈਟ੍ਰਿਕ ਖੇਡਾਂ ਦੀ ਖੇਤਰ ਵਿਚ ਨਿਰੰਤਰ ਵੱਧਦੀਆਂ ਪੁਲਾਘਾਂ ਦੀ ਗਵਾਹ ਹੈ। ਉਹਨਾਂ ਸਾਰੀ ਟੀਮ, ਸਰੀਰਿਕ ਸਿੱਖਿਆ ਵਿਭਾਗ ਅਤੇ ਸਮੁੱਚੀ ਸੰਸਥਾ ਨੂੰ ਇਸ ਦੀ ਵਧਾਈ ਦਿੱਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਇਸ਼ੂ ਬਾਲਾ, ਪੋ੍ਰ. ਗੁਰਲਾਲ ਸਿੰਘ, ਪੋ੍ਰ. ਰਾਕੇਸ਼ ਜੋਸ਼ੀ, ਡਾ. ਸੰਦੀਪ ਕੌਰ, ਡਾ. ਅਣਖ ਸਿੰਘ ਮੌਜੂਦ ਸਨ।