
ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਇਨਫੋਸਿਸ ਅਤੇ ਚੱਪੜ ਚਿੜੀ ਦਾ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਵਿਿਦਅਕ ਟੂਰ ਦੇ ਤਹਿਤ ਸੋਲੇਟਾਇਰ ਇਨਫੋਸਿਸ, ਮੋਹਾਲੀ ਅਤੇ ਚੱਪੜ ਚਿੜੀ ਦਾ ਦੌਰਾ ਕੀਤਾ।ਇਸ ਇੱਕ ਦਿਨਾ ਵਿਿਦਅਕ ਟੂਰ ਵਿੱਚ ਵਿਭਾਗ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਸਹਾਇਕ ਪ੍ਰੋ. ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਕੰਪਿਊਟਰ ਵਿਭਾਗ ਆਪਣੇ ਵਿਿਦਆਰਥੀਆਂ ਲਈ ਹਰ ਸਾਲ ਵਿਦਿਅਕ ਟੂਰ ਦਾ ਆਯੋਜਨ ਕਰਦਾ ਹੈ,ਜਿਸ ਤਹਿਤ ਭਾਗੀਦਾਰਾਂ ਨੂੰ ਆਈ.ਟੀ. ਉਦਯੋਗ ਦੀਆਂ ਭਵਿੱਖੀ ਸੰਭਾਵਨਾਵਾਂ ਅਤੇ ਵਰਤਮਾਨ ਪਹਿਲੂਆਂ ‘ਤੇ ਜਾਣਕਾਰੀ ਮੁੱਹਈਆ ਕਰਵਾਈ ਜਾਂਦੀ ਹੈ।ਇਸ ਵਿਦਿਅਕ ਟੂਰ ਦੌਰਾਨ ਵਿਿਦਆਰਥੀਆਂ ਨੇ ਸੋਲੇਟਾਇਰ ਇਨਫੋਸਿਸ ਵਿੱਚ ਕੋਡਿੰਗ ਅਤੇ ਜਾਵਾ ਪ੍ਰੋਗਰਾਮਿੰਗ ਸਬੰਧੀ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ।ਇਸ ਉਪਰੰਤ ਵਿਦਿਆਰਥੀਆਂ ਨੂੰ ਚੱਪੜ ਚਿੜੀ ਦਾ ਦੌਰਾ ਵੀ ਕਰਵਾਇਆ ਗਿਆ’ਜਿੱਥੇ ਉਹਨਾਂ ਨੂੰ ਸਿੱਖ ਇਤਿਹਾਸ ਅਤੇ ਚੱਪੜ ਚਿੜੀ ਸਥਾਨ ‘ਤੇ ਹੋਈ ਜੰਗ ਦੀ ਇਤਿਹਾਸਕ ਮਹਤੱਤਾ ‘ਤੇ ਚਾਨਣਾ ਪਾਇਆ ਗਿਆ।ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਿਦਿਅਕ ਟੂਰ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਉਦਯੋਗਿਕ ਜਾਣਕਾਰੀ ਲਈ ਬੇਹੱਦ ਲੋੜੀਂਦੇ ਹਨ।ਬੇਲਾ ਕਾਲਜ ਦੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਦੀਆਂ ਬੌਧਿਕ, ਸੱਭਿਆਚਾਰਕ, ਇਤਿਹਾਸਕ ਅਤੇ ਸਮਾਜਿਕ ਲੋੜਾਂ ਵਿੱਚ ਸਾਕਾਰਾਤਮਕ ਭੂਮਿਕਾ ਅਦਾ ਕੀਤੀ ਜਾਵੇ।ਉਹਨਾਂ ਆਸ ਪ੍ਰਗਟਾਈ ਕਿ ਇਹ ਵਿਦਿਅਕ ਟੂਰ ਵੀ ਨਿਸ਼ਚੇ ਹੀ ਆਪਣੇ ਉਦੇਸ਼ ਵਿੱਚ ਸਫਲ ਰਿਹਾ ਹੈ।ਇਸ ਮੌਕੇ ਕੰਪਿਊਟਰ ਵਿਭਾਗ ਦੇ ਅਧਿਆਪਕ, ਸਹਾਇਕ ਪ੍ਰੋ. ਤਰਨਜੀਤ ਕੌਰ, ਸਹਾਇਕ ਪ੍ਰੋ. ਦਿਨੇਸ਼ ਕੁਮਾਰ, ਸਹਾਇਕ ਪ੍ਰੋ. ਮਨਪ੍ਰੀਤ ਕੌਰ, ਸਹਾਇਕ ਪ੍ਰੋ. ਨੀਤੂ ਸ਼ਰਮਾ, ਸਹਾਇਕ ਪ੍ਰੋ. ਰੁਪਿੰਦਰ ਕੌਰ ਅਤੇ ਸਹਾਇਕ ਪ੍ਰੋ. ਕਿਰਨਦੀਪ ਕੌਰ ਹਾਜ਼ਰ ਸਨ।