
ਬੇਲਾ ਕਾਲਜ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੁਸ਼ਤੀ ਚੈਂਪੀਅਨਸ਼ਿਪ’ਚ ਜੇਤੂ ਹੈਟ੍ਰਿਕ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਕੁਸ਼ਤੀ ਟੀਮ ਨੇ ਲਾਜਵਾਬ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼੍ਰੀ ਗੁਰੂੁ ਤੇਗ ਬਹਾਦਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਅੰਤਰ ਕਾਲਜ ਕੁਸ਼ਤੀ ਮੁਕਾਬਲੇ (2023-24) ਵਿੱਚ 05 ਗੋਲਡ ਮੈਡਲ ਪ੍ਰਾਪਤ ਕਰਕੇ ਲਗਾਤਾਰ ਤੀਜੀ ਵਾਰ ਚੈਂਪੀਅਨਸ਼ਿਪ ਜਿੱਤ ਕੇ ਜੇਤੂ ਹੈਟ੍ਰਿਕ ਦਾ ਝੰਡਾ ਗੱਡਿਆ ਹੈ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਪ੍ਰਾਪਤੀ ਹੈ ਜਿਸਦਾ ਸਿਹਰਾ ਸਰੀਰਿਕ ਸਿੱਖਿਆ ਵਿਭਾਗ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਜਾਂਦਾ ਹੈ।ਉਹਨਾਂ ਕਿਹਾ ਕਿ 2021 ਤੋਂ ਸ਼ੁਰੂ ਹੋਇਆ ਇਹ ਜੇਤੂ ਸਫ਼ਰ ਅੱਜ ਮੁੜ ਉਸੇ ਹੀ ਮੁਕਾਮ ਤੇ ਹੈ ਅਤੇ ਸੰਸਥਾ ਆਪਣੇ ਖਿਡਾਰੀਆਂ ਤੇ ਮਾਣ ਕਰਦੀ ਹੈ।ਉਹਨਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਰੀਰਿਕ ਸਿੱਖਿਆ ਵਿਭਾਗ ਮੁਖੀ ਲੈਫ਼ਟੀਨੈਂਟ ਸਹਾਇਕ ਪੋ੍ਰਫੈਸਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਪੋ੍ਰਫੈਸਰ ਅਮਰਜੀਤ ਸਿੰਘ ਇਹਨਾਂ ਖਿਡਾਰੀਆਂ ਤੇ ਬਹੁਤ ਮਿਹਨਤ ਕਰਦੇ ਹਨ ਅਤੇ ਉਹਨਾਂ ਨੂੰ ਸੁੱਚਜੀ ਅਗਵਾਈ ਦਿੰਦੇ ਹਨ ਜਿਸ ਸਦਕਾ ਫ਼ਰੀ ਸਟਾਇਲ 125 ਕਿਲੋ ਵਰਗ ਵਿੱਚ ਖਿਡਾਰੀ ਗੁਰਜੀਤ ਸਿੰਘ ਨੇ ਲਗਾਤਾਰ ਚੌਥੀ ਵਾਰ ਸੋਨ ਤਗਮਾ ਆਪਣੇ ਨਾਮ ਕਰਵਾਇਆ ਹੈ ਜੋ ਕਿ ਬੇਹੱਦ ਫਖ਼ਰ ਵਾਲੀ ਪ੍ਰਾਪਤੀ ਹੈ।ਇਸ ਦੇ ਨਾਲ ਹੀ 97 ਕਿਲੋ ਵਰਗ ਵਿੱਚ ਕਰਨ ਪਠਾਣੀਆ,86 ਕਿਲੋ ਵਰਗ ਵਿੱਚ ਸ਼ੌਰਿਆ ਪਠਾਣੀਆ, 74 ਕਿਲੋ ਵਰਗ ਵਿੱਚ ਬਰਕਤ ਅਲੀ ਅਤੇ 70 ਕਿਲੋ ਵਰਗ ਵਿੱਚ ਬਲਦੇਵ ਸਿੰਘ ਨੇ ਸੋਨ ਤਗਮੇ ਜਿੱਤ ਕੇ ਕੁਸ਼ਤੀ ਮੁਕਾਬਲਿਆਂ ਵਿੱਚ ਜਿੱਥੇ ਅਮਿੱਟ ਛਾਪ ਛੱਡੀ ਹੈ ਉੱਥੇ ਹੀ ਬੇਲਾ ਕਾਲਜ ਦੀ ਇਸ ਖੇਡ ਖੇਤਰ ਵਿੱਚ ਪੈੜ ਵੀ ਸਦੀਵੀ ਪਰਪੱਕ ਕਰ ਦਿੱਤੀ ਹੈ।ਇਸ ਤੋਂ ਬਿਨਾਂ ਗਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿੱਚ 67 ਕਿਲੋ ਵਰਗ ਇਹ ਖਿਡਾਰੀ ਕੁਲਦੀਪ ਭਾਰਦਵਾਜ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ 97 ਕਿਲੋ ਵਰਗ ਵਿੱਚ ਯੁਵਰਾਜ ਸਿੰਘ ਅਤੇ 87 ਕਿਲੋ ਵਰਗ ਵਿੱਚ ਪਰਵਿੰਦਰ ਸਿੰਘ ਨੇ ਕਾਂਸੀ ਦਾ ਤਗਮਾ ਆਪਣੀ ਝੋਲੀ ਪਵਾਇਆ।ਉਪਰੋਕਤ ਖਿਡਾਰੀਆਂ ਤੋਂ ਬਿਨਾਂ ਸੰਸਥਾ ਦੀ ਕੁੜੀਆਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਨੁਮਾਇੰਦਗੀ 68 ਕਿਲੋ ਵਰਗ ਵਿੱਚ ਮਹਿਕਪ੍ਰੀਤ ਕੌਰ ਨੇ ਕੀਤੀ ਅਤੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।ਇਹਨਾਂ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅੰਤਰ ਕਾਲਜ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਤੀਜੀ ਵਾਰ ਕਾਬਜ਼ ਰਹਿਣ ਦਾ ਸਿਹਰਾ ਆਪਣੇ ਕੋਚਾਂ ਅਤੇ ਅਧਿਆਪਕਾਂ ਦੀ ਸੁੱਚਜੀ ਅਗਵਾਈ ਨੂੰ ਦਿੱਤਾ।ਕਾਲਜ ਵਿਹੜੇ ਪੁੱਜਣ ਤੇ ਇਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਵਿਿਦਆਰਥੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੇਤੂ ਹੈਟ੍ਰਿਕ ਇੱਕ ਬੇਮਿਸਾਲ ਪ੍ਰਾਪਤੀ ਹੈ ਅਤੇ ਸੰਸਥਾ ਦੀ ਇਸ ਇਲਾਕੇ ਪ੍ਰਤੀ ਸੇਵਾ ਅਤੇ ਸਮਰਪਣ ਦੀ ਗਵਾਹੀ ਵੀ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ ਫਾਰਮੇਸੀ ਕਾਲਜ, ਕੈਪਟਨ ਐੱਮ.ਪੀ.ਸਿੰਘ, ਡਾ. ਭਾਗ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵਿਿਦਆਰਥੀਆਂ ਨੂੰ ਖੇਡ ਪ੍ਰਤਿਭਾ ਹੋਰ ਨਿਖ਼ਾਰਨ ਵਿੱਚ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਅਤੇ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਨ ਤੇ ਉਹਨਾਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਸੈਲੇਸ਼ ਸ਼ਰਮਾ, ਸਹਾਇਕ ਪੋ੍ਰਫੈਸਰ ਸੁਨੀਤਾ ਰਾਣੀ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ।