Go Back

ਬੇਲਾ ਕਾਲਜ ਦਾ ਪਟਿਆਲਾ ਯੂਨੀਵਰਸਿਟੀ ਪੋਸਟਰ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਬਾਇਓਟੈੱਕਨਾਲੋਜੀ ਅਤੇ ਫੂਡ ਪੋ੍ਰਸੈਸਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਰੋਜ਼ਾ ਸੈਮੀਨਾਰ ਵਿੱਚ ਪੋਸਟਰ ਪੇਸ਼ਕਾਰੀ ਵਿੱਚ ਹਿੱਸਾ ਲਿਆ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸਾਹੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਰੋਜ਼ਾ ਸੈਮੀਨਾਰ ‘ਅੋਨ ਇੰਡੀਆ ਟੂ ਰਿਆਲਟੀ: ਏ ਸਟੈਪ ਟੂਵਾਰਡ ਇਨੋਵੇਟਿਵ ਇੰਡੀਆ’ ਕਰਵਾਇਆ ਗਿਆ। ਜਿਸ ਵਿੱਚ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿਗਆਨ ਮਾਹਿਰਾਂ ਅਤੇ ਆਈ.ਪੀ.ਆਰ. ਇੰਟਰਪ੍ਰਨਿਊਰਸ਼ਿਪ ਮਾਹਿਰ ਬੁਲਾਰਿਆਂ ਨੇ ਸ਼ਿਰਕਤ ਕੀਤੀ।ਮਾਹਿਰ ਬੁਲਾਰਿਆਂ ਨੇ ਪੇਟੈਂਟ, ਕਾਪੀਰਾਈਟ ਦੇ ਖੇਤਰ ਬਾਰੇ ਜਾਣਕਾਰੀ ਦਿੱਤੀ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਗਏ ਪੋਸਟਰ ਪੇਸ਼ਕਾਰੀ ਮੁਕਾਬਲਿਆਂ ਵਿੱਚ ਬੇਲਾ ਕਾਲਜ ਨੇ ਪਹਿਲੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਕੇ ਅਮਿੱਟ ਛਾਪ ਛੱਡੀ। ਇਸ ਇੱਕ ਰੋਜ਼ਾ ਸੈਮੀਨਾਰ ਮੌਕੇ ਵਿਦਿਆਰਥੀਆਂ ਨੇ ਪੋ੍ਰ. ਗੁਰਵਿੰਦਰ ਕੌਰ ਅਤੇ ਪੋ੍ਰ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪੋਸਟਰ ਪੇਸ਼ ਕੀਤੇ। ਜਿਸ ਵਿੱਚ ਕੋਮਲ ਯਾਦਵ (ਜੇਨੈਟਿਕਲੀ ਮੋਡੀਫਾਈਡ ਕਰੌਪ) ਨੇ ਪਹਿਲਾ ਸਥਾਨ ਜਦਕਿ ਕੋਮਲਪ੍ਰੀਤ ਕੌਰ (ਆਈ.ਪੀ.ਆਰ.) ਨੇ ਤੀਜਾ ਸਥਾਨ ਹਾਸਿਲ ਕੀਤਾ।ਡਾ. ਸ਼ਾਹੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ਪੋ੍ਰ. ਮਨਪ੍ਰੀਤ ਕੌਰ, ਪੋ੍ਰ. ਜਸਪ੍ਰੀਤ ਕੌਰ, ਪੋ੍ਰ. ਨਵਜੋਤ ਭਾਰਤੀ, ਪੋ੍ਰ. ਹਰਸ਼ਿਤਾ ਸੈਣੀ, ਡਾ. ਬਿਨੈਪ੍ਰੀਤ ਕੌਰ ਅਤੇ ਡਾ. ਰੀਮਾ ਦੇਵੀ ਹਾਜ਼ਰ ਸਨ।