
ਬੇਲਾ ਕਾਲਜ ਨੇ ਕਰਵਾਇਆ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਹਿਊਮੈਨਟੀਜ਼ ਅਤੇ ਮੈਨੇਜਮੈਂਟ ਸੱਟਡੀਜ਼ ਵਿਭਾਗ ਵੱਲੋਂ ਗ੍ਰੈਜੂਏਸ਼ਨ ਦੇ ਵਿ ਦਿਆਰਥੀਆਂ ਲਈ ‘ਮਿੱਠੀਆਂ ਯਾਦਾਂ’ਵਿਦਾਇਗੀ ਸਮਾਰੋਹ ਕਰਵਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਿਊਮੈਨਟੀਜ਼ ਵਿਭਾਗ ਦੇ ਮੁੱਖੀ ਸਹਾਇਕ ਪੋ੍ਰ. ਸੁਨੀਤਾ ਰਾਣੀ ਨੇ ਦੱਸਿਆ ਕਿ ਇਹ ਪੋ੍ਰਗਰਾਮ ਵਿ ਦਿਆਰਥੀਆਂ ਦੀ ਕਾਲਜ ਨਾਲ ਭਾਵੁਕ ਸਾਂਝ ਨੂੰ ਹੋਰ ਪੀਡਾ ਕਰਨ ਦੇ ਮਕਸਦ ਨਾਲ ਕਰਵਾਇਆ ਗਿਆ।ਇਸ ਮੌਕੇ ਬੋਲਦਿਆਂ ਮੈਨੇਜਮੈਂਟ ਸੱਟਡੀਜ਼ ਵਿਭਾਗ ਦੇ ਮੁੱਖੀ ਸਹਾਇਕ ਪੋ੍ਰ. ਗੁਰਲਾਲ ਸਿੰਘ ਨੇ ਕਿਹਾ ਕਿ ਸੰਸਥਾ ਆਪਣੇ ਵਿ ਦਿਆਰਥੀਆਂ ਦੇ ਭਵਿੱਖ ਨੂੰ ਸੇਧ ਦੇਣ ਲਈ ਹਰ ਵੇਲੇ ਕਾਰਜ਼ਸ਼ੀਲ ਰਹਿੰਦਾ ਹੈ ਅਤੇ ਅਹਿਮ ਰੋਲ ਅਦਾ ਕਰਦਾ ਹੈ।ਅਜਿਹੀਆਂ ਸੰਸਥਾਵਾਂ ਵਿੱਚੋਂ ਜਾਣ ਵਾਲੇ ਵਿ ਦਿਆਰਥੀਆਂ ਲਈ ਇੱਕ ਸਨੇਹ ਭਿੰਨੀ ਵਿਦਾਇਗੀ ਅਨਿੱਖੜਵਾਂ ਅੰਗ ਹੈ। ਪੋ੍ਰਗਰਾਮ ਦੇ ਸ਼ੁਰੂ ਵਿੱਚ ਸਹਾਇਕ ਪੋ੍ਰ. ਹਰਪ੍ਰੀਤ ਸਿੰਘ ਭਿਓਰਾ ਨੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਡਾ. ਮਮਤਾ ਅਰੋੜਾ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਦੇ ਇਸ ਪੋ੍ਰਗਰਾਮ ਵਿੱਚ ਸਕਾਰਾਤਮਿਕ ਭੂਮਿਕਾ ਲਈ ਉਹਨਾਂ ਦਾ ਧੰਨਵਾਦ ਵਿਅਕਤ ਕੀਤਾ।ਇਸ ਉਪਰੋਕਤ ਵਿ ਦਿਆਰਥੀਆਂ ਨੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਕੀਤੀਆਂ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਅਤੇ ਸਮਾਜ ਵਿੱਚ ਉਸਾਰੂ ਭੂਮਿਕਾ ਅਦਾ ਕਰਨ ਲਈ ਪੇ੍ਰਰਦਿਆਂ ਉਹਨਾਂ ਨੂੰ ਸੰਸਥਾ ਦੇ ਇੱਕ ਯੋਗ ਅਤੇ ਸ਼ਸ਼ਕਤ ਨੁਮਾਇੰਦਿਆਂ ਵਜੋਂ ਵਿਚਰਨ ਦੀ ਨਸੀਹਤ ਦਿੱਤੀ। ਵਿਦਿਆਰਥੀਆਂ ਦੇ ਨਾਮ ਸੰਦੇਸ਼ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਹਨਾਂ ਨੂੰ ਸਮਾਜ ਲਈ ਪਥ ਪ੍ਰਦਸ਼ਕ ਬਣਨ ਦੀ ਨਸੀਹਤ ਦਿੱਤੀ। ਇਸ ਮੌਕੇ ਸਹਾਇਕ ਪੋ੍ਰ. ਗਗਨਦੀਪ ਕੌਰ, ਡਾ.ਹਰਪ੍ਰੀਤ ਕੌਰ, ਲੈਫਟੀਨੈਂਟ ਸ. ਪ੍ਰਿਤਪਾਲ ਸਿੰਘ, ਸਹਾਇਕ ਪੋ੍ਰ. ਅਮਰਜੀਤ ਸਿੰਘ, ਸਹਾਇਕ ਪੋ੍ਰ. ਪ੍ਰੀਤਕਮਲ ਕੌਰ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।