
ਬੇਲਾ ਕਾਲਜ ਦਾ ਹਾਕੀ ਖਿਡਾਰੀ ਅੰਤਰਰਾਸ਼ਟਰੀ ਲੀਗ ਲਈ ਚੁਣਿਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਅੱਜ ਇਕ ਬੇਹੱਦ ਮਾਣਮੱਤੀ ਪ੍ਰਾਪਤੀ ਕੀਤੀ ਹੈ।ਕਾਲਜ ਦੀਆਂ ਖੇਡਾਂ ਦੇ ਖੇਤਰ ਦੀਆ ਪ੍ਰਾਪਤੀਆਂ ਬੇਸ਼ੁਮਾਰ ਹਨ, ਪ੍ੰਤੂ ਕਾਲਜ ਦੀ ਹਾਕੀ ਟੀਮ ਦੇ ਖਿਡਾਰੀ ਮੁਨੀਸ਼ ਕੁਮਾਰ ਦੀ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋ "ਫ਼ੌਰਨ ਐਕਸਪੋਜ਼ਰ ਟੂਰ ਆਫ਼ ਐਨ.ਸੀ.ਓ.ਈ. ਹਾਕੀ ਐਥਲੀਟ ਲੀਗ" ਲਈ ਚੋਣ ਹੋਣ ਤੇ ਕਾਲਜ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਕਾਲਜ ਦੇ ਹਾਕੀ ਟੀਮ ਦੇ ਖਿਡਾਰੀਆਂ ਨੇ ਸਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੀ ਟੀਮ ਦੇ 13 ਵਿਦਿਆਰਥੀ ਪਹਿਲਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕਰਦਿਆਂ ਯੂਨੀਵਰਸਿਟੀ ਚੈਪੀਅਨਸ਼ਿਪ ਵਿੱਚ ਜਿੱਤ ਦੀ ਹੈਟ੍ਰਿਕ ਦਿਵਾ ਚੁੱਕੇ ਹਨ।ਖਿਡਾਰੀ ਮਨੀਸ਼ ਕੁਮਾਰ ਦੀ "ਸਾਈ" (ਐਸ.ਏ.ਆਈ) ਵਲੋਂ ਕੀਤੀ ਗਈ ਚੋਣ ਨੇ ਕਾਲਜ ਦੀ ਖਿਡਾਰੀਆਂ ਪ੍ਰਤੀ ਸੁਹਿਦਰਤਾ ਅਤੇ ਮਿਹਨਤ ਤੇ ਪੱਕੀ ਮੋਹਰ ਲਗਾ ਦਿੱਤੀ ਹੈ । ਇਹ ਖਿਡਾਰੀ ਐਥਲੈਟਿਕਸ ਲੀਗ ਵਿੱਚ ਭਾਗ ਲੈਣ ਲਈ ਨੀਂਦਰਲੈਂਡ ਵਿਖੇ ਜਾਵੇਗਾ ਜੋ ਕਿ 22 ਤੋ 31 ਅਕਤੂਬਰ 2024 ਤਕ ਚੱਲੇਗੀ।ਮੁਨੀਸ਼ ਨੇ ਇਸ ਅੰਤਰਰਾਸ਼ਟਰੀ ਲੀਗ ਲਈ ਅਨੇਕਾਂ ਟਰਾਇਲ ਪਾਸ ਕੀਤੇ ਹਨ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਗੀਆ,ਸੱਕਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ. ਪੋ੍. ਪ੍ਰਿਤਪਾਲ ਸਿੰਘ ਅਤੇ ਪੋ੍. ਅਮਰਜੀਤ ਸਿੰਘ ਨੂੰ ਥਾਪੜਾ ਦਿੱਤਾ ਅਤੇ ਖਿਡਾਰੀ ਮੁਨੀਸ਼ ਕੁਮਾਰ ਨੂੰ ਵਧਾਈ ਦਿੰਦਿਆਂ ਉਸ ਨੂੰ ਸਨਮਾਨਿਤ ਕੀਤਾ।