
ਬੇਲਾ ਕਾਲਜ ਨੇ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕਾਲਜ ਦੇ ਬਾਇਓਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਵਿਸ਼ਵ ਭੋਜਨ ਸੁਰੱਖਿਆ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਵਿਸ਼ਵ ਭੋਜਨ ਸੁਰੱਖਿਆ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦਾ ਕੰਮ ਭੋਜਨ ਸੁਰੱਖਿਆ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਅਤੇ ਵਿਸ਼ਵ ਪੱਧਰ ੳਤੇ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਬੋਝ ਨੂੰ ਘਟਾਉਣਾ ਹੈ | ਇਸ ਮੌਕੇ ਬਾਇਓਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਦੇ ਵਿਦਿਆਰਥੀਆਂ ਵੱਲੋਂ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕੁਲਦੀਪ ਕੌਰ ਬੀ ਵwਕ ਫੂਡ ਪ੍ਰੋਸੈਸਿੰਗ ਭਾਗ ਪਹਿਲਾ ਨੇ ਪਹਿਲਾ ਸਥਾਨ ਕੋਮਲਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਯਸ਼ਮੀ ਵਰਮਾ ਐਮ ਐਸ. ਸੀ ਬਾਇਓਟੈਕਨਾਲੋਜੀ ਨੇ ਤੀਸਰਾ ਸਥਾਨ ਹਾਸਲ ਕੀਤਾ ਇਸ ਮੌਕੇ ਵਿਭਾਗ ਦੇ ਮੁਖੀ ਡਾ. ਮਮਤਾ ਅਰੋੜਾ, ਅਸਿਸਟੈਂਟ ਪ੍ਰੋ ਮਨਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਲਵ ਸਿੰਗਲਾ, ਅਸਿਸਟੈਂਟ ਪ੍ਰੋਫੈਸਰ ਨਵਜੋਤ ਭਾਰਤੀ, ਅਸਿਸਟੈਂਟ ਪ੍ਰੋ ਅਮਨਜੋਤ ਕੌਰ, ਅਸਿਸਟੈਂਟ ਪ੍ਰੋਫੈਸਰ ਹਰਸ਼ਿਤਾ ਸੈਣੀ ਅਸਿਸਟੈਂਟ ਪ੍ਰੋਫੈਸਰ ਪੱਲਵੀ ਅਤੇ ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਕੌਰ ਮੌਜੂਦ ਸਨ |