
ਬੇਲਾ ਕਾਲਜ ਨੇ ਮਨਾਇਆ 51ਵਾਂ ਸਥਾਪਨਾ ਦਿਵਸ
ਗੋਲਡਨ ਜੁਬਲੀ ਵਰ੍ਹਾ ਸ਼ਾਨੋ ਸ਼ੌਕਤ ਨਾਲ ਸ਼ੁਰੂ
ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਆਪਣੇ 50 ਸਾਲਾਂ ਦੇ ਸ਼ਾਨਾਮੱਤੇ ਸਫ਼ਰ ਨੂੰ ਪੂਰਨ
ਉਤਸ਼ਾਹ ਅਤੇ ਹੁਲਾਸ ਨਾਲ ਮਨਾੳਂਦਿਆਂ ਆਪਣੇ 51ਵੇਂ ਸਥਾਪਨਾ ਵਰੇ੍ਹ ਦੀ ਸ਼ੁਰੂਆਤ ਕੀਤੀ।ਹਰ ਸਾਲ ਦੀ ਤਰਾਂ ਇਸ ਸਾਲ ਵੀ 4
ਫਰਵਰੀ ਤੋਂ 6 ਫ਼ਰਵਰੀ ਤੱਕ ਸੰਸਥਾ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ।ਪਾਠ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਸ. ਸੰਗਤ ਸਿੰਘ ਲਂੌਗੀਆਂ ਨੇ ਇਸ ਸੰਸਥਾ ਵਿਚ ਬਿਤਾਏ ਆਪਣੇ ਸਾਢੇ ਤਿੰਨ ਦਹਾਕਿਆਂ ਦੇ ਸਫ਼ਰ ਅਤੇ ਸੰਸਥਾ ਦੇ ਵਿਕਾਸ
‘ਤੇ ਚਾਨਣਾ ਪਾਇਆ।ਉਹਨਾਂ ਸ. ਗੁਰਬਚਨ ਸਿੰਘ, ਐਮ.ਐਲ.ਏ. ਫਾਊਡਰ ਸੰਸਥਾਪਕ, ਗਿਆਨੀ ਜ਼ੈਲ ਸਿੰਘ ਸਾਬਕਾ ਰਾਸ਼ਟਰਪਤੀ
ਭਾਰਤ ਅਤੇ ਹੋਰਨਾਂ ਸਖ਼ਸੀਅਤਾਂ ਦੇ ਯੋਗਦਾਨ ਨੂੰ ਯਾਦ ਕੀਤਾ।ਪ੍ਰਬੰਧਕ ਕਮੇਟੀ ਦੇ ਸੱਕਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ
ਬੇਲਾ ਕਾਲਜ ਇਕ ਉੱਤਮ ਵਿਿਦਅਕ ਸੰਸਥਾ ਦੀਆਂ ਸਭ ਕਸਵੱਟੀਆਂ ਤੇ ਖਰੀ ੳੇੱੁਤਰੀ ਹੈ।ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ
ਸਿੰਘ ਵਿਸਕੀ ਨੇ ਕਿਹਾ ਕਿ ਸੰਸਥਾ ਦੇ 50 ਵਰ੍ਹਿਆਂ ਦੀ ਸੰਪੂਰਨਤਾ ਅਗਲੇ 50 ਵਰ੍ਹਿਆਂ ਤੱਕ ਆਉਣ ਵਾਲੀਆਂ ਲੋੜਾਂ ਨੂੰ ਪਛਾਣ ਕੇ
ਸੰਸਥਾ ਨੂੰ ਸਮੇੇਂ ਦਾ ਹਾਣ ਦਾ ਬਣਾਈ ਰੱਖਣ ਲਈ ਇਕ ਬੁਲੰਦ ਆਵਾਜ਼ ਦੇ ਰਹੀ ਹੈ।ਸ. ਦਵਿੰਦਰ ਸਿੰਘ ਜਟਾਣਾ ਨੇ ਸਾਰੇ ਅਗਵਾਈ
ਕਰਤਾ ਅਤੇ ਉਹਨਾਂ ਦੇ ਯੋਗਦਾਨ ਬਾਰੇ ਗੱਲ ਕੀਤੀ।ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ. ਬੀ.ਐਸ.ਵਤਨੀ, ਸ.ਸੁਰਮੁਖ ਸਿੰਘ
ਅਤੇ ਸਟਾਫ ਮੈਬਰਾਂ ਪ੍ਰੋ. ਨਿਰਮਲ ਸਿੰਘ ਅਤੇ ਡਾ. ਜਸਵੰਤ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਡਾ. ਸਤੰਵਤ ਕੌਰ ਸ਼ਾਹੀ ਨੇ
ਕਾਲਜ ਦੇ ਇਤਿਹਾਸ ਅਤੇ ਪਿਛਲੇ ਵਰੇ੍ਹ ਦੀਆਂ ਪ੍ਰਾਪਤੀਆਂ ਤੇ ਚਰਚਾ ਕੀਤੀ।ਉਹਨਾਂ ਨੇ ਸਭਨਾਂ ਦਾ ਧੰਨਵਾਦ ਵਿਅਕਤ ਕੀਤਾ। ਇਸ
ਮੌਕੇ ਪ੍ਰਬੰਧਕ ਕਮੇਟੀ ਵਲੋਂ ਸ. ਹਰਮਿੰਦਰ ਸਿੰਘ (ਸੀਨੀ. ਉਪ ਪ੍ਰਧਾਨ), ਸ. ਹਰਿੰਦਰ ਸਿੰਘ (ਸੰਯੁਕਤ ਸਕੱਤਰ), ਸ. ਭਾਗ ਸਿੰਘ,
ਸ. ਗਿਆਨ ਸਿੰਘ, ਸ.ਗੁਰਮੇਲ ਸਿੰਘ, ਸ. ਗੁਰਬੀਰ ਸਿੰਘ ਬਾਲਾ, ਪ੍ਰਿੰ. ਡਾ. ਸੈਲੇਸ਼ ਸ਼ਰਮਾ,ਪਿੰ੍ਰ. ਸ. ਮੇਹਰ ਸਿੰਘ,ਪਿੰ੍ਰ. ਨੀਤੂ
ਸ਼ਰਮਾ, ਸ. ਹਰਪ੍ਰੀਤ ਇੰਦਰ ਸਿੰਘ, ਸ੍ਰੀ ਰੋਹਿਤ ਸਭਰਵਾਲ,ਠੇਕੇਦਾਰ ਕਮਲਜੀਤ ਸਿੰਘ, ਸੰਤ ਸੁਰਿੰਦਰ ਪਾਲ ਸਿੰਘ, ਗੁਲਜਾਰ
ਸਿੰਘ,ਸੁਰਿੰਦਰ ਸਿੰਘ, ਸ.ਜਤਿੰਦਰ ਸਿੰਘ (ਸਰਪੰਚ ਬੇਲਾ), ਖਾਲਸਾ ਗਰਲਜ ਕਾਲਜ ਮੋਰਿੰਡਾ, ਖਾਲਸਾ ਕਾਲਜ ਚਮਕੌਰ
ਸਾਹਿਬ,ਸ.ਸ.ਸ.ਸਕੂਲ ਬੇਲਾ, ਸ੍ਰੀ ਗੁਰੁ ਰਾਮ ਰਾਏ ਪਬਲਿਕ ਸਕੂਲ,ਪਿੱਪਸ ਸਕੂਲ, ਬਸੀ ਗੁਜਰਾ ਸਕੂਲ ਤੋ ਪ੍ਰਿੰਸੀਪਲ ਅਤੇ
ਸਟਾਫ਼,ਕਾਲਜ ਦੇ ਸਾਬਕਾ ਵਿਿਦਆਰਥੀਆਂ,ਇਲਾਕੇ ਦੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਅਨੇਕਾਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।