Go Back

ਬੇਲਾ ਕਾਲਜ ਦਾ ਨਿਊਜ਼ਲੈਟਰ ‘ਵਿਜਨ ਆਈ ਕਿਉ ਏ.ਸੀ.’ ਰਿਲੀਜ਼

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ ਨਿਊਜ਼ਲੈਟਰ ‘ਵਿਜ਼ਨ ਆਈ. ਕਿਉ. ਏ. ਸੀ.’ ਕਾਲਜ ਪ੍ਰਬੰਧਕ ਕਮੇਟੀ ਦੁਆਰਾ ਰਿਲੀਜ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਲਗਾਤਾਰ ਛਿਮਾਹੀ ਨਿਊਜ਼ਲੈਟਰ ਰਿਲੀਜ਼ ਕਰਦਾ ਹੈ ਜਿਸ ਵਿੱਚ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ। ਇਸ ਵਿੱਚ ਅਧਿਆਪਕਾਂ ਅਤੇ ਵਿਿਦਆਰਥੀਆਂ ਦੁਆਰਾ ਕੀਤੇ ਗਏ ਉਪਰਾਲੇ, ਪ੍ਰਾਪਤੀਆਂ ਅਤੇ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਸ਼ਾਮਿਲ ਹੰੁਦੀਆਂ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਪ੍ਰਿੰਸੀਪਲ, ਆਈ. ਕਿਉ. ਏ. ਸੀ. ਕਨਵੀਨਰ ਅਤੇ ਸਟਾਫ਼ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਡਾ. ਮਮਤਾ ਅਰੋੜਾ ਐਡੀਟਰ ਨਿਊਜ਼ਲੈਟਰ ਨੇ ਦੱਸਿਆ ਕਿ ਇਸ ਨਿਊਜ਼ਲੈਟਰ ਨੂੰ ਅਸੀਂ ਨੈਕ ਦੇ ਮਾਪ-ਦੰਡਾਂ ਮੁਤਾਬਿਕ ਤਿਆਰ ਕੀਤਾ ਹੈ ਤਾਂ ਕਿ ਕਾਲਜ ਦੀ ਮਿਆਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਿਆ ਜਾ ਸਕੇ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗਿਆਨ ਸਿੰਘ ਬੇਲਾ, ਡਾ. ਕਿਰਪਾਲ ਸਿੰਘ, ਸ. ਗੁਰਮੇਲ ਸਿੰਘ, ਕਾਲਜ ਸਟਾਫ਼ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਕੂਲ ਪ੍ਰਿੰਸੀਪਲ ਸ. ਅਮਰਜੀਤ ਸਿੰਘ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ. ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਗੁਰਲਾਲ ਸਿੰਘ ਅਤੇ ਵਿਿਦਆਰਥੀ ਸ਼ਾਮਿਲ ਸਨ।