
ਬੇਲਾ ਕਾਲਜ ਵਿਖੇ ਮਨਾਇਆ ਗਿਆ ਤੀਆਂ ਦਾ ਮੇਲਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਅੱਜ “ਤੀਆਂ ਦਾ ਮੇਲਾ” ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਨੇ ਸਦਾ ਹੀ ਆਪਣੀਆਂ ਮੁਸ਼ਕਿਲਾਂ ਨੂੰ ਜਿੱਤਾਂ ਅਤੇ ਹੁਲਾਸ ਵਿੱਚ ਤਬਦੀਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਹਨਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਕਿਹਾ ਕਿ ਇਹ ਅਜੋਕੇ ਸਮੇਂ ਵਿੱਚ ਮਨਾਈਆਂ ਜਾ ਰਹੀਆਂ ਤੀਆਂ ਆਪਣੇ ਆਪ ਵਿੱਚ ਇੱਕ ਇਨਕਲਾਬ ਦਾ ਸੁਨੇਹਾ ਹਨ, ਜਿਸ ਵਿੱਚ ਮੋਹ, ਲਿਹੋਰੇ ਅਤੇ ਸੱਭਿਆਚਾਰ ਦਾ ਹਰ ਰੂਪ ਵੇਖਣ ਨੂੰ ਮਿਲਦਾ ਹੈ। ਇਸ ਮੌਕੇ ਕਾਲਜ ਵਿੱਚ ਵਿਿਦਆਰਥਣਾਂ ਦੀਆਂ ਮਹਿੰਦੀ ਲਗਵਾਉਣ, ਗਿੱਧਾ, ਪ੍ਰਦਰਸ਼ਨੀ ਪਹਿਰਾਵਾ ਆਦਿ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਤੀਆਂ ਦੇ ਤਿਉਹਾਰ ਉੱਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੁਇਜ਼ ਦਾ ਮੁਕਾਬਲਾ ਵੀ ਕਰਵਾਇਆ ਗਿਆ। ਕਾਲਜ ਪੱਧਰ ਤੋਂ ਬਿਨਾਂ ਹਰੇਕ ਵਿਭਾਗ ਵੱਲੋਂ ਆਪਣੇ ਪੱਧਰ ਤੇ ਸਾਰੇ ਵਿਭਾਗਾਂ ਵਿੱਚ ਵੱਖੋ-ਵੱਖਰੇ ਮੁਕਾਬਲੇ ਕਰਵਾਏ ਗਏ। ਇਸ ਪੋ੍ਰਗਰਾਮ ਦੇ ਆਯੋਜਨ ਵਿੱਚ ਕਾਲਜ ਦੇ ਇੰਨਟਰਨਲ ਕੰਪਲੇਂਟ ਸੈੱਲ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ, ਸਟਾਫ ਅਤੇ ਵਿਦਆਰਥੀ ਹਾਜ਼ਰ ਸਨ।