Go Back

ਬੇਲਾ ਕਾਲਜ ਨੇ ਸਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਦਿਵਸ ਮਨਾਇਆ

ਮਿਤੀ 11.02.2022 ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਬੜੇ ਅਦਬ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਕਾਲਜ ਦੇ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਜੀਵਨ ਅਤੇ ਬਹਾਦਰੀ ਬਾਰੇ ਸਮੂਹ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਚਮਕੌਰ ਸਾਹਿਬ ਦੀ ਜੰਗ ਦੇ ਦੌਰਾਨ ਸਾਹਿਬਜਾਦਾ ਅਜੀਤ ਸਿੰਘ ਜੀ ਦੀ ਉਮਰ ਸਿਰਫ 18 ਸਾਲ ਦੀ ਸੀ, ਇੰਨੀ ਛੋਟੀ ਉਮਰੇ ਉਹਨਾਂ ਦੇ ਬਹਾਦਰੀ ਕਾਰਜਾਂ ਅਤੇ ਸਾਹਸ ਕਰਕੇ ਉੁਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਦੇ ਪੂਰਨਿਆ ਤੇ ਚੱਲਣ ਲਈ ਪ੍ਰਣ ਕਰਦੇ ਹਾਂ। ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇਸ ਕਾਲਜ ਦਾ ਨਾਮ ਇਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ।ਇਸ ਦੇ ਨਾਲ ਹੀ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਚਮਕੌਰ ਸਾਹਿਬ ਸਾਕੇ ਦਾ ਵਰਨਣ ਸੰਖੇਪ ਸ਼ਬਦਾਂ ਵਿੱਚ ਕੀਤਾ।ਇਸ ਉਪਰੰਤ ਪਿੰ੍ਰਸੀਪਲ ਸਾਹਿਬਾ ਵੱਲੋਂ ਸਾਰੇ ਕਾਲਜ ਸਟਾਫ ਨੂੰ ਲੱਡੂ ਵੰਡ ਕੇ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਜਨਮ ਦਿਵਸ ਦੀ ਖੁਸ਼ੀ ਨੂੰ ਸਾਰੇ ਸਟਾਫ ਅਤੇ ਵਿਿਦਆਰਥੀਆ ਨਾਲ ਸਾਂਝਾ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ. ਪ੍ਰੋ. ਸੁਨੀਤਾ ਰਾਣੀ, ਅਸਿਸ. ਪ੍ਰੋ. ਰਾਕੇਸ਼ ਜੋਸ਼ੀ, ਅਸਿਸ. ਪ੍ਰੋ. ਗੁੁਰਲਾਲ ਸਿੰਘ, ਅਸਿਸ. ਪ੍ਰੋ. ਇਸ਼ੂ ਬਾਲਾ, ਅਸਿਸ. ਪ੍ਰੋ. ਜਸਪ੍ਰੀਤ ਸਿੰਘ, ਡਾ. ਅਣਖ ਸਿੰਘ, ਅਸਿਸ. ਪ੍ਰੋ. ਪਰਮਿੰਦਰ ਕੌਰ, ਅਸਿਸ. ਪ੍ਰੋ. ਰਮਨਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸਨ।