
ਬੇਲਾ ਕਾਲਜ ਨੇ ਮਨਾਇਆ ਬਿਰਖ ਰੱਖਿਆ ਤਿਉਹਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਦੇ ਸਹਿਯੋਗ ਨਾਲ “ਬ੍ਰਿਛ ਰਕਸ਼ਾ ਬੰਧਨ” ਗਤੀਵਿਧੀ ਦੇ ਤਹਿਤ ਬਿਰਖ ਰੱਖਿਆ ਤਿਉਹਾਰ ਮਨਾਇਆ ਗਿਆ। ਇਸ ਦੀ ਸ਼ੁਰੂਆਤ ਸ. ਸੰਗਤ ਸਿੰਘ ਲੌਂਗੀਆ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਕਾਲਜ ਕੈਂਪਸ ਵਿੱਚ ਬੇਲਾ ਕਾਲਜ ਦੀਆਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਦੀ ਹਾਜਰੀ ਵਿੱਚ ਰੁੱਖ ਨੂੰ ਰੱਖੜੀ ਬੰਨ ਕੇ ਕੀਤੀ। ਉਹਨਾਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਉਣ ਲਈ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਇਹ ਗਤੀਵਿਧੀ ਰਾਸ਼ਟਰੀ ਸਤਰ ਤੇ ਨੈਸ਼ਨਲ ਐਜੂ ਟਰੱਸਟ ਆਫ ਇੰਡੀਆ ਦੇ ਸੀ.ਈ.ਓ. ਸ਼੍ਰੀ ਸਮਰੱਥ ਸ਼ਰਮਾ ਦੀ ਅਗਵਾਈ ਅਧੀਨ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਸਾਰੇ ਹੀ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਨੂੰ ਕਿਸੇ ਇੱਕ ਰੁੱਖ ਨੂੰ ਰੱਖਿਆ ਅਤੇ ਸਾਂਝ ਦਾ ਪ੍ਰਤੀਕ ਰੱਖੜੀ ਬੰਨ ਕੇ ਕੁਦਰਤ ਨੂੰ ਉਸ ਦੀਆਂ ਅਨਮੋਲ ਦਾਤਾਂ ਲਈ ਸਿਜਦਾ ਕੀਤਾ ਜਾਵੇਗਾ। ਇਸ ਦੇ ਨਾਲ਼ ਉਸ ਰੁੱਖ ਨੂੰ ਸਦੀਵੀ ਸੰਭਾਲ਼ ਲਈ ਅਪਣਾਇਆ ਜਾਵੇਗਾ। ਪ੍ਰਿੰਸੀਪਲ ਡਾ. ਸ਼ਾਹੀ ਨੇ ਕਿਹਾ ਕਿ ਰੁੱਖ ਧਰਤੀ ਅਤੇ ਮਨੁੱਖੀ ਜੀਵਨ ਲਈ ਇੱਕ ਵਡਮੁੱਲੀ ਨਿਆਮਤ ਹਨ ਅਤੇ ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਨੂੰ ਅਜਿਹੀਆਂ ਗਤੀਵਿਧੀਆਂ ਦੁਆਰਾ ਚੇਤਨਤਾ ਫੈਲਾ ਕੇ ਸਮਾਜ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਪ੍ਰਿੰਸੀਪਲ, ਫਾਰਮੇਸੀ ਕਾਲਜ ਬੇਲਾ, ਸ. ਮੇਹਰ ਸਿੰਘ, ਪ੍ਰਿੰਸੀਪਲ ਮਹਾਂਰਾਣੀ ਸਤਿੰਦਰ ਕੌਰ ਮਾਡਰਨ ਸੀਨੀ. ਸੈ. ਸਕੂਲ, ਸ਼੍ਰੀਮਤੀ ਨੀਤੂ, ਪ੍ਰਿੰਸੀਪਲ ਕਿੱਡਜ਼ੀ ਸਕੂਲ, ਡਾ. ਮਮਤਾ ਅਰੋੜਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।