
ਬੇਲਾ ਕਾਲਜ ਦਾ ਬੀ.ਬੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਮੈਨਜਮੈਂਟ ਵਿਭਾਗ ਦੇ ਬੀ.ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਪ੍ਰੋ. ਗੁਰਲਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਲਾਨੇ ਗਏ ਨਤੀਜਿਆਂ ਵਿੱਚ ਬੀ.ਬੀ.ਏ. ਵਿਭਾਗ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕਾਦਮਿਕ ਪੱਧਰ ਤੇ ਮੱਲਾਂ ਮਾਰੀਆਂ ਹਨ। ਇਹਨਾਂ ਵਿੱਚ ਹਰਮਨਜੋਤ ਕੌਰ ਪੁੱਤਰੀ ਗੁਰਬਚਨ ਸਿੰਘ ਨੇ 87 ਪ੍ਰਤੀਸ਼ਤ ਨੰਬਰ ਲੈ ਕੇ ਸੰਸਥਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ ਹੀ ਹਰਜੀਤ ਕੌਰ ਪੁੱਤਰੀ ਸ. ਕਰਨ ਸਿੰਘ ਨੇ 82 ਪ੍ਰਤੀਸ਼ਤ ਅਤੇ ਵਿਿਦਆਰਥੀ ਗੁਰਸਿਮਰਨ ਸਿੰਘ ਪੁੱਤਰ ਸ. ਅਵਤਾਰ ਸਿੰਘ ਨੇ 80 ਪ੍ਰਤੀਸ਼ਤ ਨੰਬਰ ਹਾਸਿਲ ਕਰਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਸਾਰੇ ਹੀ ਵਿਿਦਆਰਥੀਆਂ ਨੇ ਅਕਾਦਮਿਕ ਪੱਧਰ ਤੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਚੰਗੇ ਅੰਕਾਂ ਨਾਲ ਪਾਸ ਹੋ ਕੇ 100 ਪ੍ਰਤੀਸ਼ਤ ਨਤੀਜਾ ਦਿੱਤਾ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰੇ ਹੀ ਵਿਿਦਆਰਥੀਆਂ ਅਤੇ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਿਦਆਰਥੀਆਂ ਦਾ ਸਨਮਾਨ ਕੀਤਾ। ਉਹਨਾਂ ਕਿਹਾ ਕਿ ਸੰਸਥਾ ਵਿੱਚ ਅਕਾਦਮਿਕ ਪੱਧਰ ਦੇ ਨਤੀਜੇ ਸਦਾ ਹੀ ਸ਼ਾਨਦਾਰ ਹੁੰਦੇ ਹਨ ਅਤੇ ਇਸਦੇ ਨਾਲ ਹੀ ਸਭ ਵਿਿਦਆਰਥੀਆਂ ਨੂੰ ਆਪੋ-ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਕਈ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਸਾਰੇ ਹੀ ਸਟਾਫ਼ ਅਤੇ ਵਿਿਦਆਰਥੀਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਗੁਰਿੰਦਰ ਸਿੰਘ, ਪੋ੍ਰ. ਪ੍ਰੀਤਕਮਲ ਕੌਰ, ਪੋ੍ਰ. ਹਰਪ੍ਰੀਤ ਕੌਰ ਅਤੇ ਸਾਰੇ ਵਿਿਦਆਰਥੀ ਹਾਜ਼ਰ ਸਨ।