Go Back

ਬੇਲਾ ਕਾਲਜ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਬੰਧਕ ਕਮੇਟੀ, ਤਿੰਨੋਂ ਸੰਸਥਾਵਾਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਆਰਥੀਆਂ ਨੇ ਦੋ ਮਿੰਟ ਦਾ ਮੋਨ ਰੱਖਿਆ। ਉਨ੍ਹਾਂ ਵਿਛੜੀ ਆਤਮਾ ਪ੍ਰਤੀ ਧੰਨਵਾਦ ਕਰਦੇ ਹੋਏ, ਉਨ੍ਹਾਂ ਦੇ ਕਰ-ਕਮਲਾਂ ਦੁਆਰਾ ਸ਼ੁਸੋਭਿਤ, ਕਾਲਜ ਪ੍ਰਬੰਧਕ ਕਮੇਟੀ ਬਲਾਕ ਦੇ ਉਦਘਾਟਨ ਚਿੰਨ੍ਹ ਕੋਲ ਖੜੇ ਹੋ ਕੇ ਕਾਲਜ ਪ੍ਰਤੀ ਉਨ੍ਹਾਂ ਦੇ ਅਥਾਹ ਯੋਗਦਾਨ ਅਤੇ ਸਿੱਖਿਆ ਲਈ ਅਟੁੱਟ ਸਮਰਥਨ ਨੂੰ ਯਾਦ ਕਰਦੇ ਹੋਏ ਦਿਲੋਂ ਸੱਚੀ ਸ਼ਰਧਾਂਜਲੀ ਭੇਂਟ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਅਤੇ ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਨੇ ਉਨ੍ਹਾਂ ਦੇ ਪੰਜਾਬ ਦੇ ਵਿਕਾਸ ਖਾਸ ਕਰਕੇ ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਬਾਦਲ ਜੀ ਨੇ ਕਾਲਜ ਦੀ ਵਿੱਤੀ ਸਹਾਇਤਾ ਕੀਤੀ, ਅਸੀਂ ਉਨ੍ਹਾਂ ਦੀ ਉਦਾਰਤਾ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਾਂਗੇ। ਕਾਲਜ ਵਿੱਚ ਉਨ੍ਹਾਂ ਦੁਆਰਾ ਸੁਸ਼ੋਭਿਤ ਚਿੰਨ੍ਹ ਉਨ੍ਹਾਂ ਦੀ ਅਮਿੱਟ ਵਿਰਾਸਤ ਹੈ। ਇਸ ਮੌਕੇ ਫਾਰਮੇਸੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸ਼ੈਲੇਸ ਸ਼ਰਮਾ, ਡਾ. ਮਮਤਾ ਅਰੋੜਾ, ਸਕੂਲ ਦੇ ਪਿੰ੍ਰਸੀਪਲ ਸ. ਮੇਹਰ ਸਿੰਘ. ਸ਼ਮੇਤ, ਵੱਖ-ਵੱਖ ਵਿਭਾਗਾਂ ਦੇ ਮੁੱਖੀ ਸ਼ਾਮਿਲ ਸਨ।