Go Back

ਬੇਲਾ ਕਾਲਜ ਦੇ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਦੀ ਸ਼ੁਰੂਆਤ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸ਼ੈਸਨ 2024-25 ਲਈ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਲਈ ਵਿਿਦਆਰਥੀਆਂ ਵਿੱਚ ਭਰਪੂਰ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪਿੰ੍ਰ. ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਵਿਚ ਦਾਖਲਾ ਪੰਜਾਬ ਸਰਕਾਰ ਦੇ ਕਂੇਦਰੀਕ੍ਰਿਤ ਦਾਖਲਾ ਪੋਰਟਲ ਤੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਕੀਤਾ ਜਾ ਰਿਹਾ ਹੈ ।ਅੰਡਰ ਗ੍ਰੈਜੂਏਟ ਕੋਰਸਾਂ ਦੀ ਪੰਜਾਬ ਸਰਕਾਰ ਦੇ ਪੋਰਟਲ ਤੇ ਬਿਨਾਂ ਲੇਟ ਫ਼ੀਸ ਦਾਖਲੇ ਦੀ ਮਿਤੀ 25 ਜੂਨ 2024 ਹੈ । ਇਸ ਤੋਂ ਬਿਨਾਂ ਪੋਸਟ ਗ੍ਰੈਜੂਏਟ ਦੇ ਦਾਖਲੇ ਵੀ 20 ਜੂਨ 2024 ਤੋਂ ਸ਼ੁਰੂ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਕਾਲਜ ਵਿੱਚ ਦਾਖ਼ਲੇ ਲਈ ਸਾਰੇ ਵਿਭਾਗਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਵਿਿਦਆਥੀਆਂ ਦੀ ਮਦੱਦ ਲਈ ਹਰ ਮੌਕੇ ਤਿਆਰ ਹਨ। ਵਰਨਯੋਗ ਹੈ ਕਿ ਕਾਲਜ ਵਿੱਚ ਅੰਡਰ ਗੈ੍ਰਜੂਏਟ ਦੇ ਬੀ.ਏ, ਬੀ.ਕਾਮ, ਬੀ.ਐਸ.ਸੀ (ਨਾਨ ਮੈਡੀਕਲ), ਬੀ.ਐਸ.ਸੀ (ਕੰਪਿਊਟਰ ਐਪਲੀਕੇਸ਼ਨ), ਬੀ.ਐਸ.ਸੀ (ਬਾਇੳਟੈਕਨਾਲੋਜੀ), ਬੀ.ਵੱਾਕ (ਫੂਡ ਪੋ੍ਰਸੈਸਿੰਗ, ਰਿਿਨਊਏਬਲ ਐਨਰਜੀ ਟੈਕਨਾਲੋਜੀ (ਸੋਲਰ ਐਨਰਜੀ), ਰੀਟੇਲ ਮੈਨੇਜਮੈਂਟ ਐਂਡ ਆਈ.ਟੀ) ਅਤੇ ਏ.ਆਈ.ਸੀ.ਟੀ.ਈ. ਤੋਂ ਮਾਨਤਾ ਪ੍ਰਾਪਤ ਬੀ.ਸੀ.ਏ ਅਤੇ ਬੀ.ਬੀ.ਏ ਦੇ ਕੋਰਸਾਂ ਵਿੱਚ ਦਾਖ਼ਲਾ ਜਾਰੀ ਹੈ। ਪੋਸਟ ਗੈ੍ਰਜੂਏਟ ਪੱਧਰ ਤੇ ਐਮ.ਏ(ਪੰਜਾਬੀ), ਐਮ.ਕੱਾਮ, ਐਮ.ਐਸ.ਸੀ (ਆਈ. ਟੀ) ਐਮ.ਐਸ.ਸੀ (ਮੈਥ), ਐਮ.ਏ (ਪੋਲੀਟਿਕਲ ਸਾਇੰਸ), ਪੀ.ਜੀ.ਡੀ.ਸੀ.ਏ ਅਤੇ ਪੀ.ਜੀ.ਜ਼ਰਨੇਲਿਜ਼ਮ ਆਦਿ ਕੋਰਸਾਂ ਵਿੱਚ ਦਾਖ਼ਲੇ ਲਗਾਤਾਰ ਹੋ ਰਹੇ ਹਨ।