
ਬੇਲਾ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਦਾਖਲੇ ਸ਼ੁਰੂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੰਜਾਬ ਸਰਕਾਰ ਦੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਅਧੀਨ 24 ਅਪ੍ਰੈਲ 2025 ਤੋਂ ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਆਪਣੇ ਆਟੋਨੋਮਸ ਸਟੇਟਸ ਅਧੀਨ ਇਸ ਅਕਾਦਮਿਕ ਵਰ੍ਹੇ ਵਿੱਚ ਦਾਖਲੇ ਕਰੇਗਾ।ਉਹਨਾਂ ਕਿਹਾ ਕਿ ਆਟੋਨੋਮਸ ਸਟੇਟਸ ਨਾਲ ਸੰਸਥਾ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹੋ ਚੁੱਕੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਏ.ਆਈ.ਸੀ.ਟੀ.ਈ. ਤੋਂ ਪ੍ਰਵਾਨਿਤ ਕੋਰਸਾਂ ਲਈ ਦਾਖਲੇ ਕਰ ਰਹੀ ਹੈ। ਬੇਲਾ ਕਾਲਜ ਵਿਖੇ ਯੂਨੀਵਰਸਿਟੀ ਨਿਯਮਾਂ ਅਨੁਸਾਰ ਐਨ.ਈ.ਪੀ. 2020 ਲਾਗੂ ਹੋ ਚੁੱਕੀ ਹੈ ਅਤੇ ਇਸ ਵੇਲੇ ਬੀ.ਏ. (11 ਚੁਣਵੇਂ ਵਿਿਸ਼ਆਂ ਸਮੇਤ), ਬੀ.ਸੀ.ਏ., ਬੀ.ਬੀ.ਏ., ਬੀ.ਕਾਮ.,ਬੀ.ਐੱਸ.ਸੀ. ਆਨਰਜ਼ (ਬਾਇਓਟੈੱਕਨਾਲੋਜੀ), ਬੀ.ਐੱਸ.ਸੀ. (ਨਾਨ-ਮੈਡੀਕਲ ਅਤੇ ਕੰਪਿਊਟਰ ਸਾਇੰਸ),, ਖੋਜ ਅਤੇ ਬਿਨਾਂ ਖੋਜ ਪੱਧਰ ਤੇ ਦਾਖਲਿਆਂ ਲਈ ਪ੍ਰਕਿਿਰਆ ਸ਼ੁਰੂ ਹੋ ਚੁੱਕੀ ਹੈ। ਉਪਰੋਕਤ ਬਿਨਾਂ ਵੋਕੇਸ਼ਨਲ ਕੋਰਸਾਂ ਤਿੰਨ ਬੀ.ਵਾੱਕ (ਸੋਲਰ ਐਨਰਜੀ, ਫੂਡ ਪੋ੍ਰਸੈਸਿੰਗ, ਰੀਟੇਲ ਮੈਨਜਮੈਂਟ ਐਂਡ ਇੰਨਫਰਮੇਸ਼ਨ ਟੈੱਕਨਾਲੋਜੀ) ਲਈ ਵੀ ਦਾਖਲੇ ਸ਼ੁਰੂ ਹਨ। ਪੋਸਟ-ਗੈ੍ਰਜੂਏਟ ਲਈ ਕਾਲਜ ਵਿਖੇ ਐਮ.ਐਸ.ਸੀ. (ਬਾਇਓਟੈੱਕਨਾਲੋਜੀ), ਐਮ.ਏ. (ਪੰਜਾਬੀ ਅਤੇ ਰਾਜਨੀਤੀ ਸ਼ਾਸਤਰ), ਐਮ.ਐਸ.ਸੀ. (ਗਣਿਤ), ਐਮ.ਕਾਮ., ਐਮ.ਐਸ.ਸੀ. (ਆਈ.ਟੀ.), ਐਮ.ਵਾੱਕ (ਫੂਡ ਪੋ੍ਰਸੈਸਿੰਗ), ਪੀ.ਜੀ.ਡੀ.ਸੀ.ਏ., ਪੀ.ਜੀ.ਡੀ.ਜੀ.ਐਮ. ਦੇ ਕੋਰਸ ਉਪਲਬਧ ਹਨ। ਡਾ. ਸ਼ਾਹੀ ਨੇ ਕਿਹਾ ਕਿ ਸੰਸਥਾ ਦੇ ਵਿੱਦਿਆ ਖੇਤਰ ਵਿੱਚ 50 ਵਰ੍ਹਿਆਂ ਦਾ ਸਫ਼ਰ ਪੂਰਾ ਕਰ ਲਿਆ ਹੈ ਅਤੇ ਗੋਲਡਨ ਜੁਬਲੀ ਵਰ੍ਹਾ ਸੰਸਥਾ ਲਈ ਬਹੁਤ ਹੀ ਮਹੱਤਵਪੂਰਨ ਹੈ।ਸੰਸਥਾ ਵਿੱਚ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਸੰਸਥਾ ਦਾ ਸਟਾਫ ਵਿਦਿਆਰਥੀਆਂ ਦੀ ਦਾਖਲਾ ਪ੍ਰਕਿਿਰਆ ਵਿੱਚ ਮਦਦ ਅਤੇ ਕੋਰਸ ਸੰਬੰਧੀ ਸਲਾਹ ਲਈ ਹਰ ਵੇਲੇ ਉਪਲਬੱਧ ਹੈ। ਉਹਨਾਂ ਵਿਦਿਆਰਥੀਆਂ ਨੂੰ ਬੇਲਾ ਕਾਲਜ ਨੂੰ ਪਹਿਲ ਦੇ ਆਧਾਰ ਤੇ ਚੁਣ ਕੇ ਆਪਣੇ ਚੰਗੇਰੇ ਭਵਿੱਖ ਲਈ ਪੁਲਾਂਘ ਪੁੱਟਣ ਦਾ ਸੁਨੇਹਾ ਦਿੱਤਾ।