
ਬੇਲਾ ਕਾਲਜ ਵਿਖੇ ‘ਅਕੈਡ ਫੀਸਟਾ-2023’ ਦਾ ਸ਼ਾਨਦਾਰ ਆਗਾਜ਼
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ‘ਅਕੈਡ ਫੀਸਟਾ- 2023’ਅਕੈਡਮਿਕ ਐਕਸੇਲੈਂਸ ਅਤੇ ਸਕਿੱਲ ਇਨਹਾਂਸਮੈਂਟ ਪ੍ਰੋਗਰਾਮ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਇਸ ਪੋ੍ਰਗਰਾਮ ਦੇ ਪਹਿਲੇ ਦਿਨ ਵੱਖੋ-ਵੱਖਰੇ ਸਕੂਲਾਂ ਅਤੇ ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਦੇ 400 ਦੇ ਕਰੀਬ ਵਿਦਿਦਆਰਥੀਆਂ ਨੇ ਹਿੱਸਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰ. ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਪ੍ਰੋਗਰਾਮ 13,14,15 ਫਰਵਰੀ 2023 ਤੱਕ ਤਿੰਨ ਦਿਨ ਲਗਾਤਾਰ ਚੱਲੇਗਾ। ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਤਾ, ਸਲੋਗਨ ਲੇਖਣ,ਕੁਇਜ਼, ਨਿਬੰਧ ਲਿਖਣ ਮੁਕਾਬਲੇ,ਕਵਿਤਾ ਮੁਕਾਬਲੇ, ਮਾਡਲ ਮੇਕਿੰਗ ਮੁਕਾਬਲੇ, ਰੰਗੋਲੀ ਬਣਾਉਣਾ, ਪੋਸਟਰ ਪੈ੍ਰਜ਼ਨਟੇਸ਼ਨ ਆਦਿ ਦੇ ਅੰਤਰ ਸਕੂਲ ਮੁਕਾਬਲਿਆਂ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ। ਉਹਨਾਂ ਦੱਸਿਆ ਕਿ ਇਸ ਪੋ੍ਰਗਰਾਮ ਦਾ ਮੁਖ ਉਦੇਸ਼ ਵਿਦਿਆਰਥੀਆਂ ਦੇ ਮਨ ਵਿੱਚ ਉਚੇਰੀ ਸਿੱਖਿਆ ਪ੍ਰਤੀ ਉਤਸ਼ਾਹ ਪੈਦਾ ਕਰਨਾ ਅਤੇ ਆਪਣੀਆਂ ਯੋਗਤਾਵਾਂ ਦੀ ਪਛਾਣ ਕਰਾਉਣਾ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਸੰਗਤ ਸਿੰਘ ਲੌਂਗੀਆ ਵੀ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਉਹਨਾਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਉਹਨਾਂ ਦੇ ਬਣਾਏ ਮਾਡਲਾਂ ਦੀ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਬੇਲਾ ਕਾਲਜ ਨੂੰ ਆਪਣੀ ਸਿੱਖਿਆ ਭੂਮੀ ਵਜੋਂ ਚੁਣਨ ਤੇ ਵਧਾਈ ਦਿੱਤੀ। ਉਹਨਾਂ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਜਵਾਨੀ ਦਾ ਬਾਹਰਲੇ ਮੁਲਕਾਂ ਵਿੱਚ ਪਲਾਇਨ ਰੋਕਣ ਲਈ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਵਿਿਦਆਰਥੀ ਆਪ ਆਪਣੇ ਖਿੱਤਿਆਂ ਵਿੱਚ ਸਿੱਖਿਆ ਲੈ ਕੇ ਇਸ ਰੁਝਾਣ ਨੂੰ ਠੱਲ ਪਾ ਸਕਦੇ ਹਨ ।ਇਸ ਮੌਕੇ ਪ੍ਰੋਗਰਾਮ ਦੇ ਕਨਵੀਨਰ ਡਾ.ਮਮਤਾ ਅਰੋੜਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਵਿਿਦਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਬੇਲਾ ਕਾਲਜ ਸਦਾ ਹੀ ਸਿੱਖਿਆ ਪ੍ਰਤੀ ਨਵੇਂ ਨਜ਼ਰੀਏ ਸਿਰਜਣ ਵਿੱਚ ਪਹਿਲਕਦਮੀਆਂ ਕਰਦਾ ਰਹੇਗਾ।ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਲ ਸਨ।