Go Back

ਬੇਲਾ ਕਾਲਜ ਵਿਖੇ ਕਾਮਰਸ ਵਿਭਾਗ ਵੱਲੋਂ “ਕੈਰੀਅਰ ਗਾਈਡੈਂਸ” ਤੇ ਦੋ ਰੋਜ਼ਾ ਵਰਕਸ਼ਾਪ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ “ਕੈਰੀਅਰ ਗਾਈਡੈਂਸ” ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਵਿਭਾਗ ਮੁਖੀ ਪੋ੍. ਇਸ਼ੂ ਬਾਲਾ ਦੀ ਨਿਗਰਾਨੀ ਅਧੀਨ ਆਯੋਜਿਤ ਕੀਤੀ ਗਈ। ਵਰਕਸ਼ਾਪ ਦੇ ਵਿੱਚ ਚਾਰ ਸੈਸ਼ਨਾਂ ਦੌਰਾਨ ਵੱਖੋ-ਵੱਖਰੇ ਵਿਿਸ਼ਆਂ ਤੇ ਕਿੱਤਾਮੁੱਖੀ ਸੇਧ ਦੇਣ ਲਈ ਚਰਚਾ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਦਿਨ ਪਹਿਲੇ ਸੈਸ਼ਨ ਵਿੱਚ ਸ਼੍ਰੀ ਪੰਕਜ ਗੋਇਲ ਡਾਇਰੈਕਟਰ ਅਤੇ ਮੁਖੀ ਗਣਿਤ ਵਿਭਾਗ, ਵੈਟਰਨਜ਼ ਇੰਸਟੀਚਿਊਟ, ਮੋਹਾਲੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸ਼੍ਰੀ ਗੋਇਲ ਨੇ ਵਿਦਿਆਰਥੀਆਂ ਨੂੰ ‘ਆਰਟੀਫਿਸ਼ੀਅਲ ਇੰਨਟੈਲੀਜੈਂਸ’ ਦੇ ਆ ਰਹੇ ਜ਼ਮਾਨੇ ਲਈ ਸਭ ਨੂੰ ਯੋਗ ਬਣਾਉਣ ਲਈ ਪ੍ਰੇਰਿਆ।ਉਹਨਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਕੀਮਤ, ਚੋਣ ਦੀ ਆਜ਼ਾਦੀ, ਨਿਰੰਤਰ ਸੋਧ, ਖੋਜ ਅਤੇ ਸਕਿੱਲ ਵਿੱਚ ਵਾਧਾ ਕਰਨ, ਬਾਇਓਡਾਟਾ ਲੇਖਣ, ਮੌਕ ਇੰਟਰਵਿਊ, ਨੈਵੀਗੇਟਿੰਗ ‘ਦ ਜਾੱਬ ਸਰਚ ਸਟਰੈਟੀਜ਼ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਈ ਪ੍ਰੈਕਟੀਕਲ ਗਤੀਵਿਧੀਆਂ ਕਰਵਾਈਆਂ। ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਇੰਸਟੀਚਿਊਟ ਦੇ ਡਾਇਰੈਕਟਰ ਸ਼੍ਰੀ ਰਵਿੰਦਰ ਠਾਕੁਰ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਆਪਣੀਆਂ ਲੋੜਾਂ, ਆਪਣੀ ਤਾਕਤ ਅਤੇ ਚੁਣੇ ਕਿੱਤੇ ਦੀ ਪੂਰਨ ਜਾਣਕਾਰੀ ਹਾਸਿਲ ਕਰਕੇ ਮਿਹਨਤ ਕਿਵੇਂ ਕਰਨੀ ਹੈ, ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਦੂਜੇ ਦਿਨ ਪਹਿਲੇ ਸੈਸ਼ਨ ਵਿੱਚ ਸ਼੍ਰੀ ਕ੍ਰਿਸ਼ਨ ਗੋਇਲ ਨੇ “ਅੰਡਰ ਸਟੇਡਿੰਗ ਸਟਰੈਂਥਜ਼ ਐਂਡ ਐਕਸਪਲੋਰਿੰਗ ਕੈਰੀਅਰ ਆਪਸ਼ਨ” ਤਹਿਤ ਸਵਾਟ ਅਨੈਲਸਿਸ ਕਰਨ ਦੀ ਤਕਨੀਕ ਤੇ ਚਰਚਾ ਕੀਤੀ ਅਤੇ ਨਾਲ ਹੀ ਆਮ ਗਿਆਨ ਅਤੇ ਗਣਿਤ ਵਿਸ਼ੇ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੇ ਅੰਤਲੇ ਦਿਨ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਆਸ ਜਤਾਈ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਜ਼ਰੂਰ ਹੀ ਨਵੀਂ ਸੋਚ ਦੇ ਰਾਹ ਖੋਲੇਗੀ। ਉਹਨਾਂ ਕਾਮਰਸ ਵਿਭਾਗ ਨੂੰ ਵਰਕਸ਼ਾਪ ਦੇ ਆਯੋਜਨ ਲਈ ਸਰਾਹਨਾ ਵੀ ਕੀਤੀ ਅਤੇ ਕਿਹਾ ਕਿ ਸਮੇਂ-ਸਮੇਂ ਇਹ ਪੋ੍ਗਰਾਮ ਉਲੀਕਣੇ ਮੌਜੂਦਾ ਸਮੇਂ ਦੀ ਲੋੜ ਹਨ।ਇਸ ਵਰਕਸ਼ਾਪ ਦੇ ਅਖ਼ੀਰ ਵਿੱਚ ਵਿਭਾਗ ਮੁਖੀ ਪੋ੍. ਇਸ਼ੂ ਬਾਲਾ ਨੇ ਮੁੱਖ ਬੁਲਾਰਿਆਂ ਦਾ ਧੰਨਵਾਦ ਵਿਅਕਤ ਕੀਤਾ।ਇਸ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਡਾ. ਸੰਦੀਪ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਕੁਆਰਡੀਨੇਟਰ ਡਾ. ਨਿਰਪਇੰਦਰ ਕੌਰ, ਪੋ੍ਰ. ਗਗਨਦੀਪ ਕੌਰ, ਪੋ੍ਰ. ਨਵਨੀਤ ਕੌਰ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ।