Go Back

ਬੇਲਾ ਕਾਲਜ ਦੇ ਬਾਇਓਟੈੱਕਨਾਲੋਜੀ ਅਤੇ ਫੂਡ ਪੋ੍ਸੈਸਿੰਗ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ





ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਬਾਇਓਟੈਕਨਾਲੋਜੀ ਅਤੇ ਫੂਡ ਪੋ੍ਸੈਸਿੰਗ ਵਿਭਾਗ ਵੱਲੋਂ ਦੋ ਰੋਜ਼ਾ ਸਕਿੱਲ ਇਨਹਾਂਸਮੈਂਟ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਡਾ. ਜੋਤੀ ਸੈਣੀ, ਪੋ੍ਫੈਸਰ ਮਹਿੰਦਰਾ ਕਾਲਜ ਪਟਿਆਲਾ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਇਹ 10ਵਾਂ ਪੋ੍ਰਗਰਾਮ ਹੈ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਆਈ.ਪੀ.ਆਰ, ਪੇਟੈਂਟ ਅਤੇ ਖਮੀਰਨ ਭੋਜਨ ਤੇ ਟੇ੍ਰਨਿੰਗ ਲਈ। ਡਾ. ਜੋਤੀ ਨੇ ਇਨ੍ਹਾਂ ਦੋ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਇਸ ਖੇਤਰ ਦੀਆਂ ਬਰੀਕੀਆਂ ਬਾਰੇ ਜਾਣੂ ਕਰਵਾਇਆ। ਜਿਸ ਵਿੱਚ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਪੀ.ਜੀ. ਵਿਭਾਗ ਵੱਲੋਂ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਸ਼ਮੂਲੀਅਤ ਵਿਸ਼ੇ ਤੇ ਸਕਿੱਲ ਕੋਰਸ ਵਿੱਚ ਵੀ ਇਸ ਤਰ੍ਹਾਂ ਦੇ ਪੋ੍ਰਗਰਾਮ ਉਲੀਕੇ ਜਾਣਗੇ। ਪੋ੍ਰ. ਮਨਪ੍ਰੀਤ ਕੌਰ ਨੇ ‘ਮੇਕ ਇੰਨ ਇੰਡੀਆ’ ਅਤੇ ‘ਸਟੂਡੈਂਟ ਫੂਡ ਅੇਸੋਸੀਏਸ਼ਨ’ ਅਤੇ ‘ਉੱਨਤ ਭਾਰਤ ਅਭਿਆਨ’ ਦੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਡਾ. ਬਿਨੇਪ੍ਰੀਤ ਕੌਰ ਅਤੇ ਡਾ. ਰੀਮਾ ਦੇਵੀ ਨੇ ਇਸ ਪੋ੍ਗਰਾਮ ਵਿੱਚ ਸਟੇਜ ਸਕੱਤਰ ਅਤੇ ਕਨਵੀਨਰ ਦੀ ਭੂਮਿਕਾ ਬਾਖੂਬੀ ਨਿਭਾਈ। ਸਹਾਇਕ ਪੋ੍. ਜਸਪ੍ਰੀਤ ਕੌਰ, ਸਹਾਇਕ ਪੋ੍.ਹਰਸ਼ਿਤਾ ਸੈਣੀ, ਸਹਾਇਕ ਪੋ੍. ਨਵਜੋਤ ਭਾਰਤੀ, ਸਹਾਇਕ ਪ੍ਰੋ. ਗੁਰਵਿੰਦਰ ਕੌਰ ਅਤੇ ਸਹਾਇਕ ਪੋ੍. ਗੁਰਪ੍ਰੀਤ ਕੌਰ ਨੇ ਪ੍ਰੋਗਰਾਮ ਸਫਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।