Go Back

ਬੇਲਾ ਕਾਲਜ ਦੇ ਵਿਦਿਆਰਥੀ ਨੇ ਗੱਤਕਾ ਫੈਡੇਰੇਸ਼ਨ ਆਫ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿੱਚੋ ਜਿੱਤਿਆ ਗੋਲਡ ਮੈਡਲ।

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਬੀ. ਏ. ਤੀਜੇ ਸਾਲ ਦੇ ਵਿਦਿਆਰਥੀ ਪਰਦੀਪ ਸਿੰਘ ਨੇ ਗੱਤਕਾ ਦੀਆਂ ਨੈਸ਼ਨਲ ਖੇਡਾਂ ਵਿੱਚੋ ਗੋਲਡ ਮੈਡਲ ਜਿੱਤ ਕੇ ਕਾਲਜ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਵਿਿਦਆਰਥੀ ਪਰਦੀਪ ਸਿੰਘ ਨੇ 26 ਦਸੰਬਰ 2022 ਨੂੰ ਦਿੱਲੀ ਦੇ ਕਾਮਨਵੈਲਥ ਸਟੇਡੀਅਮ ਵਿਖੇ ਹੋਏ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਵੱਜੋਂ ਖੇਡ ਖੇਡੀ ਅਤੇ ਨੈਸ਼ਨਲ ਵਿੱਚ ਫਰੀ ਸੋਟੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ।ਇਹਨਾਂ ਖੇਡਾਂ ਵਿੱਚ ਰਾਜ ਪੱਧਰੀ ਜੇਤੂ ਖਿਡਾਰੀਆਂ ਦੇ ਰਾਜਾਂ ਦੇ ਮੁਕਾਬਲੇ ਕਰਵਾਏ ਗਏ ਸਨ।ਦੱਸਣ ਯੋਗ ਹੈ ਕਿ 26 ਨਵੰਬਰ 2022 ਨੂੰ ਗੱਤਕਾ ਦੀਆਂ ਪੰਜਾਬ ਰਾਜ ਪੱਧਰੀ ਖੇਡਾਂ ਵਿੱਚ 20 ਜਿਿਲ੍ਹਆਂ ਨੇ ਭਾਗ ਲਿਆ ਸੀ ।ਇਹ ਖੇਡਾਂ ਰਤਵਾੜਾ ਸਾਹਿਬ ਵਿਖੇ ਕਰਵਾਈਆਂ ਗਈਆਂ ਸਨ ਜਿਸ ਵਿੱਚ 22 ਸਾਲਾ ਖਿਡਾਰੀ ਪਰਦੀਪ ਸਿੰਘ ਨੇ ਰਾਜ ਪੱਧਰੀ ਗੋਲਡ ਮੈਡਲ ਜਿੱਤਿਆ।ਇਸ ਮੌਕੇ ਕਾਲਜ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਗੀਆਂ, ਸਕੱਤਰ ਜਗਵਿੰਦਰ ਸਿੰਘ ਅਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਖਿਡਾਰੀ ਪਰਦੀਪ ਸਿੰਘ ਨੂੰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋ.ਅਮਰਜੀਤ ਸਿੰਘ ਅਤੇ ਸਹਾਇਕ ਪ੍ਰੋ ਪ੍ਰਿਤਪਾਲ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਰਫੈਸਰ ਸੁਨੀਤਾ ਰਾਣੀ ਅਤੇ ਸਮੂਹ ਸਟਾਫ ਹਾਜ਼ਰ ਸੀ।