
ਬੇਲਾ ਕਾਲਜ ਦੇ ਫ਼ਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਵੈਬੀਨਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ,ਬੇਲਾ ਦੇ ਫ਼ਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਤਹਿਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਮੌਕੇ ਡਾ. ਅਨੂ ਪ੍ਰਤਾਪ, ਮੈਟਾਲਰਜੀਕਲ ਐਂਡ ਮੈਟੀਰੀਅਲ ਇੰਜ਼ੀਨੀਅਰਿੰਗ ਵਿਭਾਗ, ਪੰਜਾਬ ਇੰਜੀਨੀਅਰਿੰਗ ਕਾਲਜ,ਚੰਡੀਗੜ੍ਹ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।ਡਾ.ਸਤਵੰਤ ਕੌਰ ਸ਼ਾਹੀ ਨੇ ਮਾਹਿਰ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਭ ਦੇ ਰੂ-ਬ-ਰੂ ਕਰਵਾਇਆ।ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਫ਼ਿਜ਼ੀਕਲ ਸਾਇੰਸਜ਼ ਵਿੱਚ ਕਿੱਤਾ,ਪੜ੍ਹਾਈ ਅਤੇ ਭਵਿੱਖੀ ਸੰਭਾਵਨਾਵਾਂ ਸੰਬੰਧੀ ਜਾਣਕਾਰੀ ਦੇਣਾ ਸੀ।ਇਸ ਦੌਰਾਨ ਵਿਦਿਆਰਥੀਆਂ ਨੂੰ ਡਿਗਰੀ ਤੋਂ ਬਾਅਦ ਵਿਦੇਸ਼ਾਂ ਵਿੱਚ ਫੈਲੋਸ਼ਿਪ ਆਦਿ ਦੇ ਜ਼ਰੀਏ ਵਿਸ਼ੇਸ਼ ਪੜ੍ਹਾਈ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਫ਼ਿਜ਼ੀਕਲ ਸਾਇੰਸਜ਼ ਸਿੱਧੇ ਰੂਪ ਵਿਚ ਮੈਡੀਕਲ ਵਿਗਆਨ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿਸ਼ੇ ਵਿੱਚ ਬੇਅੰਤ ਭਵਿੱਖੀ ਸੰਭਾਵਨਾਵਾਂ ਹਨ।ਡਾ. ਪ੍ਰਤਾਪ ਨੇ ਭਾਰਤੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ,ਇਹਨਾਂ ਵਿੱਚ ਹੋ ਰਹੀਆਂ ਖੋਜਾਂ ਅਤੇ ਰੁਜ਼ਗਾਰ ਦੇ ਮੌਕਿਆਂ ਤੇ ਚਾਨਣਾ ਪਾਇਆ।ਵੈਬੀਨਾਰ ਦੇ ਅਖ਼ੀਰ ਵਿੱਚ ਡਾ. ਪ੍ਰਤਾਪ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਹਨਾਂ ਨੇ ਵਿਸ਼ੇਸ਼ ਸੰਸਥਾਵਾਂ ਜੋ ਕਿ ਫੈਲੋਸ਼ਿਪ ਦੇਣ ਵਿੱਚ ਮੋਹਰੀ ਹਨ, ਬਾਰੇ ਜਾਣਕਾਰੀ ਦਿੱਤੀ।ਕਾਲਜ ਦੇ ਵਿਭਾਗ ਮੁਖੀ ਸਹਾਇਕ ਪ੍ਰੋਫੈਸਰ ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਵੈਬੀਨਾਰ ਵਿਦਿਆਰਥੀਆਂ ਨੂੰ ਨਵੇਂ ਰਾਹਾਂ ਤੇ ਤੋਰਨ ਵਿੱਚ ਸਹਾਈ ਹੋਵੇਗਾ।ਇਸ ਵੈਬੀਨਾਰ ਵਿੱਚ 100 ਤੋਂ ਵੱਧੇਰੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਦੀਪਿਕਾ ਗੋਇਲ, ਸਹਾਇਕ ਪੋ੍ਰਫੈਸਰ ਹਿਮਾਨੀ, ਸਹਾਇਕ ਪੋ੍ਰਫੈਸਰ ਨੇਹਾ ਚੌਹਾਨ, ਸਹਾਇਕ ਪੋ੍ਰਫੈਸਰ ਪੂਜਾ ਅਤੇ ਸਹਾਇਕ ਪੋ੍ਰਫੈਸਰ ਸਪਨਦੀਪ ਕੌਰ ਮੌਜੂਦ ਸਨ।