
ਬੇਲਾ ਕਾਲਜ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਕਰਵਾਇਆ ਵਿਸ਼ੇਸ਼ ਵੈਬੀਨਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਐਕਸਪੈਰੀਮੈਂਟਲ ਫਿਜ਼ੀਕਸ ਉੱਤੇ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਆਸ਼ੀਸ਼ ਅਰੋੜਾ, ਪੋ੍ਫੈਸਰ, ਭਾਰਤੀ ਵਿਗਿਆਨ ਸਿੱਖਿਆ ਸੰਸਥਾਵਾਂ,(ਆਈ.ਆਈ.ਐੱਸ.ਈ.ਆਰ.) ਪੁਣੇ, ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।ਡਾ. ਸਤਵੰਤ ਕੌਰ ਸ਼ਾਹੀ ਨੇ ਮਾਹਿਰ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਭ ਦੇ ਰੂ-ਬ-ਰੂ ਕਰਵਾਇਆ।ਡਾ. ਆਸ਼ੀਸ਼ ਨੇ ਚੁੰਬਕਾਂ ਦੀ ਰਹੱਸਮਈ ਦੁਨੀਆਂ ਉੱਤੇ ਵੈਬੀਨਾਰ ਦਿੱਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਉਪਕਰਨਾਂ ਨਾਲ ਚੁੰਬਕਾਂ ਦੇ ਪ੍ਰਯੋਗ ਕਰਕੇ ਦਿਖਾਏ।ਡਾ. ਆਸ਼ੀਸ਼ ਨੇ ਦੱਸਿਆ ਕਿ ਧਰਤੀ ਦੇ ਚੁੰਬਕੀ ਖੇਤਰ ਕਰਕੇ ਹੀ ਧਰਤੀ ਉੱਤੇ ਜੀਵਨ ਅਤੇ ਵਾਤਾਵਰਨ ਸੰਭਵ ਹੈ।ਇਸੇ ਕਾਰਨ ਕਰਕੇ ਹੀ ਧਰਤੀ ਦੇ ਉੱਤਰੀ ਧਰੁਵ ਉੱਤੇ ਰੰਗ-ਬਿਰੰਗੀਆਂ ਆਕਾਸ਼ੀ ਰੋਸ਼ਨੀਆਂ (ਨਾਰਦਨ ਲਾਈਟਸ) ਬਣਦੀਆਂ ਹਨ।ਉਹਨਾਂ ਨੇ ਮੈਡੀਕਲ ਖੇਤਰ ਵਿੱਚ ਚੁੰਬਕੀ ਖੇਤਰ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਐੱਮ.ਆਰ.ਆਈ. ਮਸ਼ੀਨ ਦੀ ਕਾਰਜ ਵਿਧੀ ਉੱਤੇ ਵੀ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਮੌਕੇ ਕੁੱਲ 70 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕਾਲਜ ਦੇ ਵਿਭਾਗ ਮੁੱਖੀ ਪੋ੍. ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਵੈਬੀਨਾਰ ਵਿਦਿਆਰਥੀਆਂ ਨੂੰ ਵਿਿਗਆਨ ਨਾਲ ਜੋੜਨ ਵਿੱਚ ਸਹਾਈ ਹੋਵੇਗਾ।ਇਸ ਮੌਕੇ ਡਾ. ਮਮਤਾ ਅਰੋੜਾ, ਡਾ.ਅਣਖ ਸਿੰਘ, ਪੋ੍. ਨੇਹਾ ਚੌਹਾਨ, ਡਾ. ਦੀਪਿਕਾ, ਪੋ੍. ਪੂਜਾ, ਪੋ੍. ਸਪਨਦੀਪ ਕੋਰ ਅਤੇ ਡਾ. ਬਲਜੀਤ ਕੌਰ ਮੌਜੂਦ ਸਨ।