Go Back

ਬੇਲਾ ਕਾਲਜ ਆਈ.ਆਈ.ਸੀ.ਵੱਲੋਂ ਵਿਸ਼ੇਸ਼ ਭਾਸ਼ਣ ਕਰਵਾਇਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਇੰਸਟੀਚਿਊਟ ਇੰਨੋਵੇਸ਼ਨ ਕਾਊਂਸਲ ਵੱਲੋਂ ਇੱਕ ਵਿਸ਼ੇਸ਼ ਭਾਸ਼ਣ “ਮਾਈ ਸਟੋਰੀ-ਮੋਟੀਵੇਸ਼ਨਲ ਸੈਸ਼ਨ” ਆਈ.ਆਈ.ਸੀ. ਕੈਲੰਡਰ ਗਤੀਵਿਧੀ ਅਧੀਨ ਕਰਵਾਇਆ ਗਿਆ। ਇਸ ਵਿੱਚ ਸ਼੍ਰੀ ਹਰਸ਼ਿਤ ਸਿੰਘ, ਫਾਊਂਡਰ ਪੈ੍ਰਜੀਡੈਂਟ, ਇੰਨੋਵੇਸ਼ਨ ਫਾਰ ਚੇਂਜ (ਐਨ.ਜੀ.ਓ) ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਆਨਲਾਈਨ ਸੈਸ਼ਨ ਆਈ.ਆਈ.ਸੀ. ਦੇ ਅਧੀਨ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਹਰਸ਼ਿਤ ਸਿੰਘ ਨੇ ਆਪਣੇ ਐਨ.ਜੀ.ਓ. ਦੀ ਸਫਲਤਾ ਦੀ ਲੰਮੇਰੀ ਮੁਸ਼ਕਿਲਾਂ ਭਰਪੂਰ ਸਫ਼ਰ ਤੇ ਚਾਨਣਾ ਪਾਇਆ। ਸ਼੍ਰੀ ਹਰਸ਼ਿਤ ਸਿੰਘ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਉਹ ਲੰਮੇਰੇ ਸਮੇਂ ਤੋਂ ਕਾਰਜਸ਼ੀਲ ਹਨ ਅਤੇ ਅੱਜ ਉਹਨਾਂ ਦੀ ਐਨ.ਜੀ.ਓ. 400 ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਅਤੇ ਸੰਭਾਲ ਦਾ ਧਿਆਨ ਰੱਖ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਹਰ ਸਮਰੱਥ ਵਿਅਕਤੀ ਨੂੰ ਲੋੜੀਂਦਾ ਯੋਗਦਾਨ ਪਾਉਣ ਦੀ ਲੋੜ ਹੈ ਅਤੇ ਇਹ ਸੇਵਾ ਕਿਸੇ ਦੇ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਸੰਵਾਰਨ ਦੇ ਅਹਿਦ ਨਾਲ ਹੋਣੀ ਚਾਹੀਦੀ ਹੈ। ਉਹਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪੋ੍ਰਗਰਾਮ ਦੇ ਅੰਤ ਵਿੱਚ ਡਾ. ਸੰਦੀਪ ਕੌਰ, ਪੇੈਜੀਡੈਂਟ ਆਈ.ਆਈ.ਸੀ. ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ. ਪੋ੍ਰ. ਸੁਨੀਤਾ ਰਾਣੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।