Go Back

ਬੇਲਾ ਕਾਲਜ ਵਿਖੇ "ਆਰਟੀਫੀਸ਼ੀਅਲ ਇੰਟੈਲੀਜੈਂਸ-ਅੰਡਰ ਦਾ ਹੁੱਡ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

ਬੇਲਾ ਕਾਲਜ ਵਿਖੇ "ਆਰਟੀਫੀਸ਼ੀਅਲ ਇੰਟੈਲੀਜੈਂਸ-ਅੰਡਰ ਦਾ ਹੁੱਡ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕਾਲਜ ਦੇ ਫ਼ਿਜੀਕਲ ਸਾਇੰਸ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਮੁੱਖ ਬੁਲਾਰੇ ਡਾ. ਨੀਰਜ ਗੋਇਲ (ਕੰਪਿਊਟਰ ਵਿਭਾਗ), ਆਈ.ਆਈ.ਟੀ ਰੋਪੜ ਦਾ ਸਵਾਗਤ ਕਰਦਿਆਂ, ਉਹਨਾਂ ਨੂੰ ਸਭ ਦੇ ਨਾਲ ਰੂ-ਬ-ਰੂ ਕਰਵਾਇਆ।ਇਸ ਮੌਕੇ ਸਟਾਫ਼ ਅਤੇ ਵਿਦਿ ਆਰਥੀਆਂ ਦੇ ਸਨਮੁੱਖ ਹੁੰਦਿਆਂ ਡਾ. ਨੀਰਜ ਗੋਇਲ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸਮਝਾਉਂਦੇ ਹੋਏ ਦੱਸਿਆ ਕਿ ਮਸ਼ੀਨਾਂ ਤਾਂ ਸੁਣ, ਬੋਲ ਤੇ ਦੇਖ ਨਹੀਂ ਸਕਦੀਆਂ।ਇਸ ਲਈ ਮਸ਼ੀਨਾਂ ਨੂੰ ਬੁੱਧੀਮਾਨ, ਇਨਸਾਨ ਬਣਾਉਂਦੇ ਹਨ।ਆਪਣੇ ਭਾਸ਼ਣ ਨੂੰ ਆਮ ਜ਼ਿੰਦਗੀ ਦੀਆਂ ਉਦਾਹਰਨਾਂ ਲੈ ਕੇ ਸਮਝਾਉਂਦਿਆਂ ਦੱਸਿਆ ਕਿ ਕੰਪਿਊਟਰ ਸਾਇੰਸ ਵਿੱਚ ਨਿਊਰਲ ਨੈਟਵਰਕ ਦੀ ਮਦਦ ਨਾਲ ਮਸ਼ੀਨਾਂ ਕੰਮ ਕਰਦੀਆਂ ਹਨ।ਡਾ. ਨੀਰਜ ਨੇ ਸਾਡੇ ਆਲੇ-ਦੁਆਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਇਸ ਦੇ ਸਾਡੀ ਜ਼ਿੰਦਗੀ ਵਿੱਚ ਪ੍ਰਭਾਵ ਬਾਰੇ ਵਿਸਥਾਰਪੂਰਵਕ ਦੱਸਿਆ। ਸੈਮੀਨਾਰ ਦੇ ਅਖ਼ੀਰ ਵਿੱਚ ਸਹਾਇਕ ਪੋ੍ਰਫੈਸਰ ਰਾਕੇਸ਼ ਜੋਸ਼ੀ ਨੇ ਉਹਨਾਂ ਦੇ ਰੌਚਕ ਭਰਪੂਰ ਤੇ ਸੇਧ ਦੇਣ ਵਾਲੇ ਸੈਸ਼ਨ ਲਈ ਧੰਨਵਾਦ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਮੁੱਖ-ਮਹਿਮਾਨ ਨੂੰ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਦੀ ਭੂਮਿਕਾ ਸਹਾਇਕ ਪੋ੍ਰਫੈਸਰ ਹਿਮਾਨੀ ਸੈਣੀ ਵੱਲੋਂ ਨਿਭਾਈ ਗਈ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਫੈਸਰ ਪਰਮਿੰਦਰ ਕੌਰ, ਸਹਾਇਕ ਪੋ੍ਰਫੈਸਰ ਨੇਹਾ ਚੌਹਾਨ, ਡਾ.ਦੀਪਿਕਾ, ਸਹਾਇਕ ਪੋ੍ਫੈਸਰ ਅਮਰਜੀਤ ਸਿੰਘ, ਸਹਾਇਕ ਪੋ੍ਫੈਸਰ ਪੂਜਾ, ਸਹਾਇਕ ਪੋ੍ਫੈਸਰ ਸਪਨਦੀਪ ਕੌਰ ਮੌਜੂਦ ਸਨ।ਇਸ ਸੈਮੀਨਾਰ ਵਿੱਚ ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਐਸ.ਸੀ. ਕੰਪਿਊਟਰ ਸਾਇੰਸ ਅਤੇ ਬੀ.ਸੀ.ਏ. ਦੇ 120 ਦੇ ਕਰੀਬ ਵਿਦਿਆਰਥੀ ਸ਼ਾਮਲ ਸਨ।