
ਬੇਲਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਕਾਮਰਸ ਵਿਭਾਗ ਵੱਲੋਂ ਰਾਸ਼ਟਰੀ
ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ਼੍ਰੀ ਸੂਰਿਆਕਾਂਤ ਸ਼ਰਮਾ, ਸਾਬਕਾ ਡੀ.ਜੀ.ਐਮ ਸੇਬੀ ਅਤੇ ਸੀਨੀਅਰ
ਕੰਨਸਲਟੇਂਟ ਏ.ਐਮ.ਐਫ਼.ਆਈ. ਜੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ
ਬੁਲਾਰੇ ਤੇ ਪ੍ਰਤੀਭਾਗੀਆਂ ਦਾ ਨੈਸ਼ਨਲ ਸੈਮੀਨਾਰ ਵਿੱਚ ਭਾਗ ਲੈਣ ਤੇ ਸਵਾਗਤ ਕੀਤਾ। ਵਿਭਾਗ ਮੁਖੀ ਅਤੇ ਵੈਬੀਨਾਰ ਕਨਵੀਨਰ ਪੋ੍ਰ.
ਇਸ਼ੂ ਬਾਲਾ ਨੇ ਮੁੱਖ ਬੁਲਾਰੇ ਨੂੰ ਸਭ ਦੇ ਰੂ-ਬ-ਰੂ ਕਰਵਾਇਆ। ਮੁੱਖ ਬੁਲਾਰੇ ਸ਼੍ਰੀ ਸ਼ਰਮਾ ਨੇ “ਸਟਰੈਟੀਜ਼ ਫਾੱਰ ਇਫ਼ੈਕਟਿਵਲੀ ਮੈਨੇਜਿੰਗ
ਪਰਸਨਲ ਫਾਇੰਨਾਂਸ” ਵਿਸ਼ੇ ‘ਤੇ ਵਿਸਤ੍ਰਿਤ ਚਰਚਾ ਕੀਤੀ।ਉਹਨਾਂ ਨੇ ਪ੍ਰਤੀਭਾਗੀਆਂ ਨੂੰ ਵੱਖੋ-ਵੱਖਰੀਆਂ ਸਰਕਾਰੀ ਵਿੱਤੀ ਅਤੇ ਬੱਚਤ
ਸਕੀਮਾਂ, ਡਿਜ਼ੀਟਲ ਗੋਲਡ ਕੁਆਇੰਨ ਸਕੀਮ, ਮਿਉਚੁਅਲ ਫੰਡ, ਸੇਬੀ ਆਦਿ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਹਰ ਸੂਝਵਾਨ
ਨਾਗਰਿਕ ਨੂੰ ਆਪਣੇ ਵਿੱਤੀ ਸਾਧਨਾਂ ਦੇ ਪਾਸਾਰ ਅਤੇ ਬੈਕਿੰਗ ਸੁਵਿਧਾਵਾਂ ਬਾਰੇ ਜਾਗੂਰਕ ਹੋਣ ਲਈ ਪੇ੍ਰਰਿਆ। ਉਹਨਾਂ ਕਿਹਾ ਕਿ
ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਲਗਭਗ ਹਰੇਕ ਵਰਗ ਦੇ ਵਿਅਕਤੀ ਲਈ ਵਿੱਤੀ ਸਹੂਲਤਾਂ, ਜਾਣਕਾਰੀ ਅਤੇ ਸਹਿਯੋਗ ਉਪਲਬੱਧ ਹੈ।
ਉਹਨਾਂ ਨੇ ਨਿਵੇਸ਼ ਕਰਤਾਵਾਂ ਨੂੰ ਸ਼ੇਅਰ ਮਾਰਕੀਟ ਦੇ ਰੁਝਾਨਾਂ ਪ੍ਰਤੀ ਜਾਗਰੂਕ ਰਹਿਣ ਦੀ ਨਸੀਹਤ ਵੀ ਦਿੱਤੀ। ਪੋ੍ਰਗਰਾਮ ਦੇ ਅਖ਼ੀਰ ਵਿੱਚ
ਪੋ੍ਰ. ਗਗਨਦੀਪ ਕੌਰ ਨੇ ਮੁੱਖ ਬੁਲਾਰੇ ਦਾ ਧੰਨਵਾਦ ਵਿਅਕਤ ਕੀਤਾ।ਪੋ੍ਰਗਰਾਮ ਦੇ ਕੋਆਰਡੀਨੇਟਰ ਪੋ੍ਰ. ਨਵਨੀਤ ਕੌਰ, ਡਾ.
ਨਿਰਪਇੰਦਰ ਕੌਰ ਨੇ ਸ਼੍ਰੀ ਸੰਜੇ ਅਗਰਵਾਲ ਦਾ ਇਸ ਵੈਬੀਨਾਰ ਦੇ ਆਯੋਜਨ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ
200 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸਾਰੇ ਪ੍ਰਤੀਭਾਗੀਆਂ ਨੂੰ ਈ-ਸਰਟੀਫਿਕੇਟ ਦਿੱਤੇ ਗਏ।