
ਸ਼ਹੀਦ ਭਗਤ ਸਿੰਘ ਦਾ ਬੇਲਾ ਕਾਲਜ ਨੇ 113 ਵਾਂ ਜਨਮ ਦਿਹਾੜਾ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸ਼ਹੀਦੇ -ਆਜਮ ਸ. ਭਗਤ ਸਿੰਘ ਜੀ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ । ਕਾਲਜ ਦੇ ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਾਰੀ ਨੌਜਵਾਨ ਪੀੜੀ ਲਈ ਆਦਰਸ਼ ਸਨ ਅਤੇ ਅੱਜ ਵੀ ਸਾਡੇ ਲਈ ਜਿੰਦਾ ਹਨ । ਉਹਨਾਂ ਨੇ 23 ਸਾਲ ਦੀ ਛੋਟੀ ਉਮਰ ਵਿੱਚ ਹੀ ਦੇਸ਼ ਦੀ ਆਜਾਦੀ ਲਈ ਕੁਰਬਾਨੀ ਦਿੱਤੀ ਤੇ ਹੱਸਦੇ ਹੋਏ ਫਾਸੀਂ ਦੇ ਰੱਸੇ ਨੂੰ ਗਲੇ ਲਗਾਇਆ । ਪ੍ਰਿੰਸੀਪਲ ਮੈਡਮ ਨੇ ਆਨ ਲਾਇਨ ਮਾਧਿਆਮ ਰਾਹੀਂ ਕਾਲਜ ਦੇ ਵਿਦਿਆਰਥੀਆਂ ਨੂੰ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਅਤੇ ਪੰਜਾਬੀਆਂ ਦੇ ਮਾਣ ਸ਼ਹੀਦੇ –ਆਜਮ ਭਗਤ ਸਿੰਘ ਅਤੇ ਉਹਨਾਂ ਦੇ ਵਿਚਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਸ ਸਮੇਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋ ਆਨ-ਲਾਈਨ ਕਵਿਤਾ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 67 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਡਾ ਬਲਜੀਤ ਸਿੰਘ,ਡਾ ਮਮਤਾ ਅਰੋੜਾ, ਡਾ ਹਰਪ੍ਰੀਤ ਕੌਰ , ਸਹਾਇਕ ਪ੍ਰੋ ਅਮਨਿੰਦਰ ਕੋਰ ,ਸਹਾਇਕ ਪ੍ਰੋ ਰਮਨਜੀਤ ਕੋਰ ,ਪ੍ਰੋ ਹਿਮਾਨੀ ਸੈਣੀ , ਸਹਾਇਕ ਪ੍ਰੋ ਨੇਹਾ ਚੌਹਾਨ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।