img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਅਤੇ ਸੋਲੀਟੇਅਰ ਇਨਫੋਸਿਸ ਨੇ ਸਾਇਨ ਕੀਤਾ ਸਮਝੌਤਾ ਪੱਤਰ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਅਤੇ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਿਮਟਡ ਮੋਹਾਲ਼ੀ ਵਿਚਕਾਰ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) ਸਾਇਨ ਕੀਤਾ ਗਿਆ। ਇਸ ਦੇ ਸਬੰਧ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਇਸ ਐਮ.ਓ.ਯੂ. ਦੇ ਤਹਿਤ ਦੋਨੋਂ ਸੰਸਥਾਵਾਂ ਆਪਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਟਰੇਨਿੰਗ, ਪਲੇਸਮੈਂਟ, ਵਰਕਸ਼ਾਪ, ਸੈਮੀਨਾਰ ਆਦਿ ਸਬੰਧੀ ਕਾਰਜ ਕਰਨਗੇ। ਇਸ ਦੇ ਨਾਲ਼-ਨਾਲ਼ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਿਮਟਡ ਦੁਆਰਾ ਪੋਸਟ ਗੈ੍ਰਜੁਏਟ ਕੰਪਿਊਟਰ ਵਿਭਾਗ ਦੇ ਸਮੂਹ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਸਹਾਇਕ ਪ੍ਰੋ. ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਈਥਨ, ਮਸ਼ੀਨ ਲਰਨਿੰਗ, ਡਿਜ਼ੀਟਲ ਮਾਰਕੀਟਿੰਗ ਅਤੇ ਆਰਟੀਫਿਸ਼ੀਅਲ ਇੰਨਟੈਲੀਜੈਂਸ ਦੀਆਂ ਮੌਜੂਦਾ ਤਕਨੀਕਾਂ ਅਤੇ ਭਵਿੱਖੀ ਸੰਭਾਵਨਾਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੋਲੀਟੇਅਰ ਇਨਫੋਸਿਸ ਵੱਲੋਂ ਜਨਰਲ ਮੈਨੇਜਰ ਸ਼੍ਰੀ ਗਗਨ ਸਾਹਨੀ, ਐਚ.ਆਰ. ਮਨਪ੍ਰੀਤ ਕੌਰ ਅਤੇ ਟੀਮ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਉਪਰੋਕਤ ਤੋਂ ਬਿਨਾਂ ਉਹਨਾਂ ਨੇ ਆਈ.ਟੀ. ਉਦਯੋਗ ਵਿੱਚ ਕੰਪਿਊਟਰ ਦੀ ਬੇਸਿਕ ਜਾਣਕਾਰੀ, ਬਾਡੀ ਲੈਂਗੂਏਜ਼, ਆਤਮ ਵਿਸ਼ਵਾਸ ਅਤੇ ਉਹਨਾਂ ਦੇ ਸੰਬੰਧਿਤ ਖੇਤਰਾਂ ਸੰਬੰਧੀ ਪਰਪੱਕ ਹੋਣ ਤੇ ਜ਼ੋਰ ਦਿੱਤਾ।ਇਸ ਸੰਬੰਧੀ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਕਾਲਜ ਦੇ ਪਿੰ੍ਰ. ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦਾ ਪੋਸਟ ਗੈ੍ਰਜੁਏਟ ਕੰਪਿਊਟਰ ਵਿਭਾਗ ਪੂਰਨ ਰੂਪ ਵਿੱਚ ਬਹੁਤ ਹੀ ਪ੍ਰਤੀਬੱਧਤਾ ਨਾਲ ਕਾਰਜ ਕਰ ਰਿਹਾ ਹੈ। ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਨਵੇਂ ਗੁਣ ਸਿਖਾਉਣ ਅਤੇ ਤਜਰਬੇਕਾਰ ਸ਼ਖਸੀਅਤਾਂ ਤੋਂ ਸਿੱਖਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਅਜਿਹੀਆਂ ਵਰਕਸ਼ਾਪਾਂ ਅਤੇ ਆਨ ਲਾਈਨ ਸਰਟੀਫਿਕੇਟ ਕੋਰਸਾਂ ਦਾ ਵਿਭਾਗ ਵੱਲੋਂ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਪੂਰਨ ਆਸ ਜਤਾਈ ਕਿ ਵਿਦਿਆਰਥੀਆਂ ਲਈ ਅੱਜ ਦੀ ਇਹ ਵਰਕਸ਼ਾਪ ਅਤੇ ਸਮਝੌਤਾ-ਪੱਤਰ ਬਹੁਤ ਹੀ ਲਾਹੇਵੰਦ ਸਿੱਧ ਹੋਣਗੇ ਕਿਉਂਕਿ ਇਸ ਨਾਲ਼ ਉਹਨਾਂ ਨੂੰ ਭਵਿੱਖੀ ਸੰਭਾਵਨਾਵਾਂ ਅਤੇ ਆਪਣੇ ਉਦੇਸ਼ਾਂ ਨੂੰ ਦੁਬਾਰਾ ਉਲੀਕਣ ਦੀ ਸਮਰੱਥਾ ਤੇ ਸੇਧ ਦੋਵੇਂ ਮਿਲੇ ਹਨ। ਇਸ ਵਰਕਸ਼ਾਪ ਵਿੱਚ ਵਿਭਾਗ ਦੇ 150 ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਮੌਕੇ ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਦਿਨੇਸ਼ ਕੁਮਾਰ, ਸਹਾਇਕ ਪ੍ਰੋ. ਮਨਪ੍ਰੀਤ ਕੌਰ, ਸਹਾਇਕ ਪ੍ਰੋ. ਨੀਤੂ ਸ਼ਰਮਾ, ਸਹਾਇਕ ਪ੍ਰੋ. ਕਿਰਨਦੀਪ ਕੌਰ, ਸਹਾਇਕ ਪ੍ਰੋ. ਰੁਪਿੰਦਰ ਕੌਰ ਅਤੇ ਸਹਾਇਕ ਪ੍ਰੋ. ਗੁਰਸ਼ਰਨ ਕੌਰ ਹਾਜਰ ਸਨ।